ਮੋਹਾਲੀ : ਮਸ਼ਹੂਰ ਕਮੇਡੀਅਨ ਅਦਾਕਾਰ ਜਸਵਿੰਦਰ ਭੱਲਾ ਦਾ ਅਚਾਨਕ ਦਿਹਾਂਤ ਹੋਣ ਨਾਲ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹੱਸਾਉਣ ਵਾਲਿਆਂ ‘ਚੋਂ ਇੱਕ ਨਾਮੀ ਚਿਹਰਾ ਅੱਜ ਸਦਾ ਲਈ ਅਲਵਿਦਾ ਹੋ ਗਿਆ, ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਿੱਥੇ ਵੱਡੇ ਫ਼ਿਲਮੀ ਅਦਾਕਾਰ ਤੇ ਵੱਡੇ ਲੋਕ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਉਥੇ ਹੀ CM ਭਗਵੰਤ ਮਾਨ ਵੀ ਉਨ੍ਹਾਂ ਦੇ ਘਰ ਅਫਸੋਸ ਕਰਨ ਪਹੁੰਚੇ ਨੇ
CM ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਭਾਵੁਕ ਬੋਲ ਬੋਲੇ :
CM ਮਾਨ ਨੇ ਕਿਹਾ ਮੇਰਾ ਤੇ ਜਸਵਿੰਦਰ ਭੱਲਾ ਦਰਮਿਆਨ ਨਿੱਜੀ ਰਿਸ਼ਤਾ ਸੀ। ਉਨ੍ਹਾਂ ਨੇ ਕਿਹਾ, “ਇਹ ਦਿਨ ਦੁਖ ਭਰਿਆ ਹੈ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀਆ ਬੇਹਤਰੀਨ ਯਾਦਾਂ ਜੁੜੀਆਂ ਹਨ ਜੋ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ।”
ਉਨ੍ਹਾਂ ਨੇ ਅੱਗੇ ਕਿਹਾ, “ਮੈਂ ਉਨ੍ਹਾਂ ਨਾਲ ਬਹੁਤ ਛੋਟਾ ਹਾਂ, ਪਰ ਉਨ੍ਹਾਂ ਨੂੰ ਦੇਖਦੇ ਹੋਏ ਮੈਂ ਜਿੰਦਗੀ ਚ’ ਵਧਿਆ ਆ । ਉਨ੍ਹਾਂ ਵਰਗਾ ਅਦਾਕਾਰ ਤੇ ਇਨਸਾਨ ਦੂਜਾ ਨਹੀਂ ਮਿਲਣਾ।”
CM ਮਾਨ ਨੇ ਜਸਵਿੰਦਰ ਭੱਲਾ ਨੇ ਪੰਜਾਬੀ ਹਾਸੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀ ਕਲਾਕਾਰੀ ਨੇ ਹਰ ਪੰਜਾਬੀ ਦੇ ਦਿਲ ‘ਚ ਥਾਂ ਬਣਾਈ। ਕਮ ਭਗਵੰਤ ਮਾਨ ਨੇ ਕਿਹਾ ਕਿ “ਸਾਡੀਆਂ ਜ਼ਿਆਦਾਤਰ ਮੁਲਾਕਾਤਾਂ ਦੂਰਦਰਸ਼ਨ ਰਾਹੀਂ ਹੁੰਦੀਆਂ ਸਨ, ਪਰ ਹਰ ਵਾਰੀ ਉਨ੍ਹਾਂ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ।



