ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਪਿਤਾ ਦਾ ਪੁਰਾਣਾ ਕਿੱਸਾ ਸੁਣਾਇਆ। ਉਹਨਾਂ ਨੇ ਕਿਹਾ ਕਿ ਸਾਰਿਆ ਦੇ ਮਾਤਾ-ਪਿਤਾ ਆਪਣੇ ਬੱਚਿਆ ਬਾਰੇ ਚੰਗਾ ਸੋਚਦੇ ਹਨ ਅਤੇ ਪੜਾਈ ਵਿੱਚ ਚੰਗਾ ਦੇਖਣਾ ਚਾਹੁੰਦੇ ਨੇ ਅਤੇ ਹਰੇਕ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖੇਡਾਂ ਜਾਂ ਕਲਾਕਾਰੀ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਸਟਰ ਸਨ ਅਤੇ ਮੈਨੂੰ ਅਫ਼ਸਰ ਜਾਂ ਇੰਜੀਨੀਅਰ, ਡਾਕਟਰ ਬਣਾਉਣਾ ਚਾਹੁੰਦੇ ਸਨ, ਜਦੋ ਮੈ ਕਲਾਕਾਰੀ ਦੇ ਖੇਤਰ ਵਿਚ ਸ਼ੁਰੂਆਤ ਕੀਤੀ ਤਾਂ ਮੇਰੇ ਪਿਤਾ ਮੈਨੂੰ ਡਾਂਟਦੇ ਸਨ ਕਿ ਕਿੱਧਰ ਸਮਾਂ ਖਰਾਬ ਕਰ ਰਿਹਾ ਹੈ। ਹੌਲੀ-ਹੌਲੀ ਜਦੋਂ ਮੈਂ ਆਪਣੇ ਪਿੰਡ ਚ ਮਸ਼ਹੂਰ ਹੋਇਆ ਅਤੇ ਫਿਰ ਪੰਜਾਬ ਵਿਚ ਹਿੱਟ ਹੋਇਆ ਤਾਂ ਮੇਰੇ ਪਿਤਾ ਮਾਣ ਮਹਿਸੂਸ ਕਰਨ ਲੱਗੇ। ਇੰਟਰਵਿਊ ਲੈਣ ਵਾਲੇ ਮੇਰੇ ਪਿਤਾ ਦਾ ਇੰਟਰਵਿਊ ਲੈ ਰਿਹਾ ਸੀ ਤਾਂ ਮੇਰੇ ਪਿਤਾ ਨੇ ਕਿਹਾ ਮੈਂ ਤਾਂ ਸ਼ੁਰੂ ਤੋਂ ਹੀ ਕਲਾਕਾਰ ਬਣਾਉਣਾ ਚਾਹੁੰਦਾ ਸੀ, ਮੇਰੇ ਮੁੰਡੇ ਵਿੱਚ ਬਹੁਤ ਟੈਲੇਂਟ ਹੈ। ਮੈ ਇੰਟਰਵਿਊ ਹੁੰਦਿਆਂ ਸੁਣ ਕੇ ਕਿਹਾ ਮੇਰੇ ਪਿਤਾ ਝੂਠ ਬੋਲ ਰਹੇ ਨੇ, ਮੈਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਮੈਨੂੰ ਝਿੜਕਦੇ ਸੀ।
