ਤੁਸੀਂ ਅਕਸਰ ਕਈ ਵਾਰ ਅਪਰਾਧੀਆਂ ਨੂੰ ਅਦਾਲਤ ਵਿੱਚ ਪੇਸ਼ ਹੁੰਦੇ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਚੌਮੂ ਅਦਾਲਤ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਰਾਜਧਾਨੀ ਜੈਪੁਰ ਦੇ ਦਿਹਾਤੀ ਖੇਤਰ ‘ਚ ਸਥਿਤ ਚੌਮੂ ਕੋਰਟ ‘ਚ ਇੱਕ ਮੱਝ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਦਰਅਸਲ ਸ਼ਿਕਾਇਤਕਰਤਾ ਦੀ ਮੱਝ ਕਰੀਬ 10 ਸਾਲ ਪਹਿਲਾਂ ਚੋਰੀ ਹੋ ਗਈ ਸੀ ਜਿਸ ਕਰਕੇ ਮੱਝ ਦੀ ਤਸਦੀਕ ਕਰਨ ਲਈ ਖੁਦ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਚਰਨ ਸਿੰਘ ਨੇ ਦੱਸਿਆ ਕਿ 10 ਸਾਲ ਪਹਿਲਾਂ ਹਰਮਾੜਾ ਥਾਣਾ ਖੇਤਰ ਤੋਂ ਉਸਦੀ ਮੱਝ ਚੋਰੀ ਹੋ ਗਈ ਸੀ ਅਤੇ ਕੁਝ ਦਿਨ ਪਹਿਲਾਂ ਭਰਤਪੁਰ ਪੁਲਸ ਨੇ ਭਰਤਪੁਰ ਇਲਾਕੇ ‘ਚੋਂ ਇਕ ਮੱਝ ਬਰਾਮਦ ਕੀਤੀ ਸੀ, ਜਿਸ ਬਾਰੇ ਉਸਨੂੰ ਸੂਚਨਾ ਮਿਲੀ ਸੀ।
ਜਿਸ ‘ਤੇ ਚਰਨ ਸਿੰਘ ਥਾਣੇ ਪਹੁੰਚਿਆ ਅਤੇ ਉਥੋਂ ਮੱਝ ਦੀ ਨਿਸ਼ਾਨਦੇਹੀ ਕਰਵਾ ਕੇ ਮੱਝ ਨੂੰ ਪਿਕਅੱਪ ਗੱਡੀ ‘ਚ ਪਾ ਕੇ ਚੰਮੂ ਦੀ ਅਦਾਲਤ ‘ਚ ਵੈਰੀਫਿਕੇਸ਼ਨ ਲਈ ਲਿਆਂਦਾ ਸੀ।
