ਬਠਿੰਡਾ ਵਿੱਚ ਦਿਵਾਲੀ ਵਾਲੀ ਰਾਤ ਨੂੰ ਇੱਕ ਸਾਬਕਾ ਫੌਜੀ ਦੇ ਪਰਿਵਾਰ ਉਪਰ ਇੱਕ ਦਰਜਨ ਤੋ ਵੱਧ ਹਮਲਾਵਰਾ ਨੇ ਤੇਜਧਾਰ ਹਥਿਆਰਾ ਦੇ ਹਮਲਾ ਕਰ ਦਿੱਤਾ, ਜਿਸਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਘਟਨਾ ਕਰੀਬ ਦਿਵਾਲੀ ਵਾਲੀ ਰਾਤ 10 ਵਜੇ ਦੇ ਕਰੀਬ ਵਾਪਰੀ, ਜਦੋਂ ਸਾਬਕਾ ਫੌਜੀ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਨਾਲ ਦਿਵਾਲੀ ਮੌਕੇ ਪਟਾਕੇ ਚਲਾ ਰਹੇ ਸੀ ।
ਇਸ ਦੌਰਾਨ ਸਾਬਕਾ ਫੌਜੀ ਦੇ ਵੱਲੋਂ ਆਪਣੀ ਲਾਈਸੈਂਸਸੀ ਗੰਨ ਦੇ ਨਾਲ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਮਲਾਵਰਾਂ ਵੱਲੋਂ ਸਾਬਕਾ ਫੌਜੀ ਦੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸਦੀ ਗੰਨ ਨੂੰ ਹਮਲਾਵਰਾਂ ਨੂੰ ਸੌਂਪਣ ਦੀ ਗੱਲ ਵੀ ਆਖੀ ਜਿਸ ਤੋਂ ਬਾਅਦ ਸਾਬਕਾ ਫੌਜੀ ਦੀ ਗੰਨ ਸੁੱਟ ਕੇ ਮੌਕੇ ਤੋਂ ਹਮਲਾਵਰ ਫਰਾਰ ਹੋ ਗਏ। ਪੁਲਿਸ ਵੱਲੋ ਹਮਲਾ ਕਰਨ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ।