ਸੰਦਲੀ ਮਹਿਤਾ ਨੇ ਸ਼੍ਰੀ ਦਰਬਾਰ ਸਾਹਿਬ ਹੋਏ ਵਿਵਾਦ ਨੂੰ ਲੈ ਕੇ ਮੰਗੀ ਮੁਆਫੀ, ਦੱਸੀ ਅਸਲ ਵਜਾਂ

ਦਰਬਾਰ ਸਾਹਿਬ ਵਿਖੇ ਐਂਟਰੀ ਵਿਵਾਦ ਤੋਂ ਬਾਅਦ ਸੰਦਲੀ ਮਹਿਤਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕੀਤੀ ਹੈ। ਇਸ ਦੋਰਾਨ ਸੰਦਲੀ ਨੇ ਉਸ ਦਿਨ ਦੀ ਸੱਚਾਈ ਬਾਰੇ ਦੱਸਿਆ ਕਿ ਉਸ ਦਿਨ ਆਖਰ ਕੀ ਹੋਇਆ ਸੀ। ਇਸ ਵਿਵਾਦ ਨੂੰ ਲੈ ਕੇ ਸੰਦਲੀ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੋਸ਼ਲ ਮੀਡੀਆ ’ਤੇ ਇਸ ਵਿਵਾਦ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੰਦਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਸਜੀਪੀਸੀ ਤੋਂ ਇਸ ਮਾਮਲੇ ਨੂੰ ਲੈ ਕੇ ਮੁਆਫੀ ਮੰਗੀ ਸੀ। ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਕਿਹਾ ਗਿਆ ਹੈ ਕਿ ਉਹ ਮੁੜ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਥਾ ਟੇਕਣ ਆਉਣ। ਸੰਦਲੀ ਨੇ ਮੰਨਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਬਦਜ਼ੁਬਾਨੀ ਬੋਲੀ ਸੀ । ਜਿਸਦੇ ਲਈ ਉਸ ਨੇ ਮੁਆਫੀ ਮੰਗੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਗੁੱਸੇ ਵਿੱਚ ਅਜਿਹਾ ਕੁਝ ਬੋਲਿਆ ਜਿਸ ਦੀ ਮੁਆਫੀ ਵੀ ਮੰਗ ਲਈ ਗਈ ਹੈ।ਸੰਦਲੀ ਦਾ ਕਹਿਣਾ ਹੈ ਕਿ ਉਹ ਵਾਹਗਾ ਵਿਖੇ ਪਰੇਡ ਦੇਖ ਕੇ ਸਿੱਧਾ ਸ੍ਰੀ ਦਰਬਾਰ ਸਾਹਿਬ ਚਲੇ ਗਏ ਸੀ, ਜਿਥੇ ਕੁਝ ਗੱਲਾਂ ਨੂੰ ਲੈ ਕੇ ਐਸਜੀਪੀਸੀ ਵੱਲੋਂ ਇਤਰਾਜ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ। ਪਰ ਹੁਣ ਕੋਈ ਵਿਵਾਦ ਨਹੀਂ ਹੈ ਇਹ ਸਾਰਾ ਮਾਮਲਾ ਸੁਲਝਾ ਲਿਆ ਗਿਆ ਹੈ। ਸੰਦਲੀ ਨੇ ਦੱਸਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਅਤੇ ਸੇਫਟੀ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਸ ’ਤੇ ਵਿਵਾਦ ਹੋ ਜਾਵੇਗਾ। ਸੰਦਲੀ ਨੇ ਇਹ ਵੀ ਦੱਸਿਆ ਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਜਾਣ ਮੌਕੇ ਪੂਰੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਸੰਦਲੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਐਸਜੀਪੀਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਬੁਲਾਇਆ ਗਿਆ ਹੈ ਅਤੇ ਉਹ ਮੁੜ ਉੱਥੇ ਜ਼ਰੂਰ ਜਾਣਗੇ।

Tags :