ਦਿੱਲੀ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹੈ। ਦਿੱਲੀ ਪੁਲਿਸ ਵੱਲੋ ਹੁਣ ਤੋ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆ ਹਨ ਅਤੇ ਪੁਲਿਸ ਵੱਲੋ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਸਮੇਤ ਕਈ ਸੰਸਥਾਵਾਂ ਨੇ ਕਈ ਬਦਲਾਅ ਕੀਤੇ ਹਨ।
ਇਸ ਦੌਰਾਨ, ਉੱਤਰੀ ਰੇਲਵੇ ਨੇ ਕੁੱਲ 207 ਰੇਲ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਨਵੀਂ ਦਿੱਲੀ ਵਿੱਚ G20 ਸੰਮੇਲਨ ਦੇ ਮੱਦੇਨਜ਼ਰ 9, 10 ਅਤੇ 11 ਸਤੰਬਰ ਨੂੰ 36 ਰੇਲ ਸੇਵਾਵਾਂ ਨੂੰ ਸ਼ਾਰਟ ਟਰਮੀਨੇਟ/ਸ਼ਾਰਟ ਆਰਜੀਨੇਟ ਕਰਨ ਦਾ ਫੈਸਲਾ ਕੀਤਾ ਹੈ।
