ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਮੈਟਰੋ ਸਟੇਸ਼ਨ GATE ਨੰਬਰ 1 ਦੇ ਕੋਲ ਇੱਕ ਵੱਡਾ ਧਮਾਕਾ ਹੋਇਆ ਆ ਜਿਸ ਚ’ 10 ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਖ਼ਬਰ ਮਿਲੀ ਆ ਤੇ ਇਸਧਮਾਕੇ ਦਾ ਅੱਤਵਾਦੀ ਕਨੇਕਸ਼ਨ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਇੱਕ ਆਈਈਡੀ ਬਲਾਸਟ ਸੀ ਜੋ ਇੱਕ ਇਕੋ ਵੈਨ ਰਾਹੀਂ ਕੀਤਾ ਗਿਆ। ਇਸ ਧਮਾਕੇ ਨਾਲ ਜੁੜੇ ਇੱਕ ਸੰਦੇਹੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦਿੱਲੀ ਦੇ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਕਾਰ ਬਹੁਤ ਹੌਲੀ ਗਤੀ ਨਾਲ ਆ ਕੇ ਰੁਕੀ ਅਤੇ ਉਸ ਵਿੱਚ ਧਮਾਕਾ ਹੋਇਆ। ਇਹ ਧਮਾਕਾ ਸ਼ਾਮ ਲਗਭਗ 6 ਵਜੇ 52 ਮਿੰਟ ‘ਤੇ ਹੋਇਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਮਾਕੇ ਦੇ ਕਾਰਨ ਨੇੜੇ ਖੜ੍ਹੀਆਂ ਹੋਰ ਗੱਡੀਆਂ ਵਿੱਚ ਵੀ ਅੱਗ ਲੱਗ ਗਈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “FSL, NIA ਸਮੇਤ ਸਾਰੀਆਂ ਜਾਂਚ ਏਜੰਸੀਆਂ ਘਟਨਾ ਸਥਲ ‘ਤੇ ਪਹੁੰਚ ਚੁੱਕੀਆਂ ਹਨ। ਕੁਝ ਲੋਕਾਂ ਦੀ ਮੌਤ ਹੋਈ ਹੈ ਅਤੇ ਕੁਝ ਜ਼ਖ਼ਮੀ ਵੀ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਨੇ ਵੀ ਪੁਲਿਸ ਨੂੰ ਲਗਾਤਾਰ ਅੱਪਡੇਟ ਦਿੰਦਿਆਂ ਰਹਿਣ ਲਈ ਕਾਲ ਕੀਤੀ

