ਲੁਧਿਆਣਾ ਵਿੱਚ ਗਤਕਾ ਖਿਡਾਰੀ ਦੀ ਹੱਥ ਕੱਟੇ ਹੋਏ ਮਿਲੀ ਲਾਸ਼

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇੱਕ ਗੱਤਕਾ ਖਿਡਾਰੀ ਦਾ ਕਤਲ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ,  ਉਸਦੀ ਲਾਸ਼ ਨੂੰ ਪੱਖੋਵਾਲ ਰੋਡ ਸਥਿਤ ਕੁੱਤੀ ਵਿਲਾ ਕਲੋਨੀ ‘ਚੋਂ ਮਿਲੀ ਹੈ ਅਤੇ ਲਾਸ਼ ਦੇ ਦੋਵੇਂ ਹੱਥ ਕੱਟੇ ਹੋਏ ਸਨ।

ਜਿਸਦੇ ਕਾਰਣ ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਕਿਉਂਕਿ ਉਸਦੀ ਹਾਲਤ ਵਿਗੜ ਚੁੱਕੀ ਸੀ ਅਤੇ ਉਸ ‘ਤੇ ਕੀੜੇ-ਮਕੌੜੇ ਰੇਂਗ ਰਹੇ ਸਨ। ਮ੍ਰਿਤਕ ਦੀ ਪਛਾਣ ਰਘੁਵੀਰ ਸਿੰਘ ਵਾਸੀ ਪਿੰਡ ਬੱਲੋਵਾਲ ਵਜੋਂ ਹੋਈ ਹੈ ਅਤੇ ਉਹ 5 ਅਕਤੂਬਰ ਤੋਂ ਹੀ ਲਾਪਤਾ ਸੀ। ਜਿੱਥੇ ਉਸਦੀ ਲਾਸ਼ ਮਿਲੀ ਹੈ ਉੱਥੇ ਹੀ ਉਸ ਦਾ ਮੋਬਾਈਲ ਫੋਨ ਵੀ ਪਿਆ ਹੋਇਆ ਸੀ। ਪੁਲਸ ਨੇ ਮੌਕੇ ਤੇ ਪਹੁੰਚ ਜਾਚ ਸ਼ੁਰੂ ਕਰ ਦਿਤੀ ਸੀ।

Tags :