ਕੁੱਤਿਆਂ ਨੇ ਨੌਚ ਨੌਚ ਖਾਦਾ ਬਜ਼ੁਰਗ, ਧੀ ਨੂੰ ਲੋਹੜੀ ਦੇ ਕੇ ਆ ਰਿਹਾ ਸੀ ਬਜ਼ੁਰਗ

ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਇੱਕ ਤੋਂ ਬਾਅਦ ਇੱਕ ਮੌਤ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਗੁਰੂਹਰਸਹਾਏ ਵਿੱਚ ਇੱਕ ਨੌਜਵਾਨ ਦੀ ਕੁੱਤਿਆਂ ਦੇ ਹਮਲੇ ‘ਚ ਮੌਤ ਤੋਂ ਬਾਅਦ ਹੁਣ ਪਿੰਡ ਚੰਗਾਲੀ ਜਦੀਦ ਵਿੱਚ 65 ਸਾਲਾ ਬਜ਼ੁਰਗ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ ਕੇ ਮਾਰ ਦਿੱਤਾ ਗਿਆ।

ਮ੍ਰਿਤਕ ਦੀ ਪਹਿਚਾਣ ਜਗੀਰ ਚੌਧਰੀ ਵਜੋਂ ਹੋਈ ਹੈ, ਜੋ ਪੰਜ ਧੀਆਂ ਦਾ ਪਿਤਾ ਸੀ। ਜਾਣਕਾਰੀ ਮੁਤਾਬਕ ਉਹ ਲੋਹੜੀ ਦੇ ਮੌਕੇ ਆਪਣੀਆਂ ਧੀਆਂ ਨੂੰ ਮਿਲ ਕੇ ਸਾਇਕਲ ‘ਤੇ ਵਾਪਸ ਪਿੰਡ ਆ ਰਿਹਾ ਸੀ। ਹਨੇਰਾ ਅਤੇ ਧੁੰਦ ਹੋਣ ਕਾਰਨ ਅਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਰਾਤ ਭਰ ਹਮਲਾ ਕਰਦੇ ਰਹੇ। ਸਵੇਰੇ ਰਾਹਗੀਰਾਂ ਨੂੰ ਉਸ ਦੀ ਲਾਸ਼ ਮਿਲੀ, ਜੋ ਅੱਧੀ ਕੁੱਤਿਆਂ ਵੱਲੋਂ ਨੋਚੀ ਹੋਈ ਸੀ।

ਘਟਨਾ ਤੋਂ ਬਾਅਦ ਇਲਾਕੇ ਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਹਨ। ਲੋਕ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।