ਮਦੁਰਾਈ-ਤਾਮਿਲਨਾਡੂ ਦੇ ਮਦੂਰਾ ਜਿਲੇ ਦੇ ਡਿੰਡੀਗੁਲ ਇਲਾਕੇ ਵਿੱਚ ਇਕ ਅਜੋਬੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇਕ ਵਿਅਕਤੀ ਨੇ ਆਪਣੇ 62 ਸਾਲਾ ਗੁਆਂਢੀ ਨੂੰ ਉਸਦੇ ਪਾਲਤੂ ਕੁੱਤੇ ਨੂੰ ਕੁੱਤਾ ਕਹਿਣ ਤੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਲਾਗਮਪੱਟਯਾਰਕੋਟਮ ਦੇ ਥਾਦੀਕੋੰਬੂ ਥਾਣੇ ਦੇ ਅਧੀਨ ਹੋਈ ਹੈ। ਨਿਰਮਲਾ ਫਾਤਿਮਾ ਰਾਣੀ ਅਤੇ ਉਸਦੇ ਪੁੱਤਰ ਡੇਨੀਅਲ ਅਤੇ ਵਿਨਸੈਂਟ, ਵਾਸੀ ਹਨ। ਉਨ੍ਹਾਂ ਨੇ ਇੱਕ ਕੁੱਤਾ ਰੱਖਿਆ ਹੋਇਆ ਹੈ ਅਤੇ ਜੇਕਰ ਉਹਨਂ ਦੇ ਕੁੱਤੇ ਨੂੰ ਕੋਈ ਕੁੱਤਾ ਕਹਿ ਕੇ ਬਲਾਉਦਾ ਸੀ ਤਾ ਉਹ ਗੁੱਸੇ ਹੋ ਜਾਂਦੇ ਸਨ ਅਤੇ ਕਈ ਵਾਰ ਇਹ ਵਿਵਾਦ ਦਾ ਕਾਰਨ ਵੀ ਬਣ ਜਾਂਦਾ ਸੀ । ਉਸਦਾ ਗੁਆਂਢੀ 62 ਸਾਲਾ ਰਯੱਪਨ ਆਪਣੇ ਪੋਤੇ ਨਾਲ ਖੇਤ ‘ਤੇ ਸੀ। ਰਾਏੱਪਨ ਨੇ ਆਪਣੇ ਪੋਤੇ ਕੈਲਵਿਨ ਨੂੰ ਆਪਣੇ ਨੇੜਲੇ ਖੇਤ ਵਿੱਚ ਚੱਲ ਰਹੇ ਪਾਣੀ ਦੇ ਪੰਪ ਨੂੰ ਬੰਦ ਕਰਨ ਲਈ ਕਿਹਾ। ਉਸਨੇ ਕੈਲਵਿਨ ਨੂੰ ਕਿਹਾ ਕਿ ਉਹ ਆਪਣੇ ਨਾਲ ਇੱਕ ਸੋਟੀ ਲੈ ਜਾਵੇ ਕਿਉਂਕਿ ਕੁੱਤਾ ਉੱਥੇ ਆ ਸਕਦਾ ਹੈ। ਇਸਤੋ ਬਾਅਦ ਕੁੱਤੇ ਦਾ ਮਿਲਕ ਭਡ਼ਕ ਗਿਆ ਅਤੇ ਉਸਨੇ 62 ਸਾਲਾ ਬਜੁਗਰ ਦੇ ਛਾਤੀ ਵਿੱਚ ਮੁੱਕਾ ਮਾਰਿਆ ਅਤੇ ਉਹ ਉਥੇ ਹੀ ਡਿੱਗ ਗਿਆ ਜਿਸਤੋ ਬਾਅਦ ਉਸਨੂੰ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ। ਰਾਯੱਪਨ ਦੀ ਮੌਤ ਤੋਂ ਬਾਅਦ ਡੇਨੀਅਲ ਅਤੇ ਉਸ ਦਾ ਪਰਿਵਾਰ ਭੱਜ ਗਿਆ। ਪੁਲਿਸ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ‘ਚ ਫਾਤਿਮਾ ਅਤੇ ਉਸ ਦੇ ਪੁੱਤਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
