ਲੰਧਰ: ਕਹਿੰਦੇ ਨੇ ਅੱਜ ਦਾ ਸਮਾਂ ਬਦਲ ਗਿਆ ਹੈ, ਲੋਕਾਂ ਦੀ ਸੋਚ ਹੁਣ ਬੇਟੇ ਜਾਂ ਬੇਟੀ ਲਈ ਬਰਾਬਰ ਹੋ ਗਈ ਹੈ। ਪਰ ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੇਟੇ ਦੀ ਲਾਲਸਾ ‘ਚ ਪਾਗਲ ਹੋਏ ਪਿਤਾ ਨੇ ਆਪਣੀ ਹੀ 6 ਮਹੀਨੇ ਦੀ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ।
ਜਾਕਾਰੀ ਮੁਤਾਬਿਕ ਮਾਮਲਾ ਜਲੰਧਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਫੋਲੜੀਵਾਲ ਦਾ ਹੈ, ਜਿੱਥੇ 6 ਮਹੀਨੇ ਦੀ ਬੱਚੀ ਦਾ ਉਸ ਦੇ ਪਿਤਾ ਨੇ ਕਤਲ ਕਰ ਕੇ ਜ਼ਮੀਨ ‘ਚ ਦੱਬ ਦਿੱਤਾ ਸੀ। ਕਤਲ ਤੋਂ ਪਹਿਲਾਂ ਮਾਸੂਮ ਨਾਲ ਬਲਾਤਕਾਰ ਹੋਣ ਦਾ ਵੀ ਖ਼ਦਸ਼ਾ ਹੈ। ਪੁਲਸ ਨੇ ਲੜਕੀ ਦੀ ਲਾਸ਼ ਬਰਾਮਦ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ।

ਬੇਟੀ ਨੂੰ ਪਸੰਦ ਨਹੀਂ ਕਰਦਾ ਸੀ ਪਿਤਾ
ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਅਰਜੁਨ ਦੀ ਪਤਨੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ। ਉਹ ਮੇਰੇ ਤੋਂ ਪੁੱਤਰ ਚਾਹੁੰਦਾ ਸੀ, ਪਰ ਧੀ ਹੋਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ। ਪਤਨੀ ਨੇ ਦੱਸਿਆ ਕਿ ਉਹ ਆਪਣੀ ਛੇ ਮਹੀਨੇ ਦੀ ਬੱਚੀ ਨੂੰ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਲੈ ਗਿਆ ਸੀ। ਉਥੇ ਉਸ ਨੇ ਆਪਣੀ ਧੀ ਨੂੰ ਖੂਹ ਨੇੜੇ ਮਾਰ ਦਿੱਤਾ। ਪਤਨੀ ਨੇ ਖਦਸ਼ਾ ਜਤਾਇਆ ਹੈ ਕਿ ਅਰਜੁਨ ਨੇ ਉਸ ਨੂੰ ਮਾਰਨ ਤੋਂ ਪਹਿਲਾਂ ਬੇਟੀ ਨਾਲ ਬਲਾਤਕਾਰ ਵੀ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਆਰੋਪੀ ਖ਼ਿਲਾਫ਼ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।