ਹਰਿਆਣਾ ਵਿੱਚ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਚੱਲਦੀ ਬੱਸ ਵਿੱਚ ਅਚਾਨਕ ਹੋਇਆ ਧਮਾਕਾ, 2 ਗੰਭੀਰ ਜ਼ਖਮੀ

ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਢਿਡਾਰਾ ਬਾਈਪਾਸ ਸਵਾਰੀਆਂ ਨਾਲ ਭਰੀ ਹਰਿਆਣਾ ਟਰਾਂਸਪੋਰਟ ਵਿਭਾਗ ਦੀ ਬੱਸ ‘ਚ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਦੋ ਲੋਕ ਬੁਰੀ ਤਰਾ ਨਾਲ ਝੁਲਸ ਗਏ ਅਤੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਡਰਾਈਵਰ ਨੇ ਸਮਝਦਾਰੀ ਨਾਲ ਬੱਸ ਨੂੰ ਮੌਕੇ ‘ਤੇ ਹੀ ਰੋਕ ਲਿਆ ਅਤੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਬੱਸ ਚਾਲਕ ਆਬਿਦ ਨੇ ਦੱਸਿਆ ਕਿ ਬੱਸ ਧਾਰੂਹੇੜਾ ਤੋਂ ਪਲਵਲ ਜਾ ਰਹੀ ਸੀ। ਤਾਵਡੂ ਦੇ ਢਿਡਾਰਾ ਬਾਈਪਾਸ ‘ਤੇ ਪਹੁੰਚਣ ‘ਤੇ ਇਕ ਸੀਟ ‘ਤੇ ਅਚਾਨਕ ਧਮਾਕਾ ਹੋ ਗਿਆ, ਜਿਸ ‘ਚ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਕ ਯਾਤਰੀ ਦੇ ਕੋਲ ਕੁਝ ਵਿਸਫੋਟਕ ਸਮੱਗਰੀ ਸੀ, ਜਿਸ ਨਾਲ ਅਚਾਨਕ ਧਮਾਕਾ ਹੋ ਗਿਆ। ਰੌਲਾ ਪੈਣ ਕਾਰਨ ਡਰਾਈਵਰ ਨੇ ਮੌਕੇ ’ਤੇ ਬੱਸ ਰੋਕ ਦਿੱਤੀ। ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਤੁਰੰਤ ਕਾਬੂ ਪਾ ਲਿਆ ਗਿਆ।

Tags :