ਨਵੀਂ ਦਿੱਲੀ: ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਰਹੀ ਆ । ਮੁੰਬਈ-ਅਹਿਮਦਾਬਾਦ ਵਿਚਾਲੇ ਚੱਲਣ ਵਾਲੀ ਪਹਿਲੀ ਬੁਲੇਟ ਟ੍ਰੇਨ ਦੀ ਤਸਵੀਰ ਸਾਹਮਣੇ ਆ ਚੁਕੀ ਹੈ, ਰੇਲ ਮੰਤਰਾਲੇ ਦੇ ਦਫ਼ਤਰ ਵਿੱਚ ਅਧਿਕਾਰਤ ਤੌਰ ‘ਤੇ ਇਹ ਤਸਵੀਰ ਦਿਖਾਈ ਦੇਣ ਲੱਗੀ ਹੈ। ਰੇਲ ਮੰਤਰਾਲੇ ਨੇ ਦੇਸ਼ ਦੀ ਇਸ ਮਾਣਮੱਤੀ ਪਰਿਯੋਜਨਾ ਦੀ ਖ਼ਾਸ ਤਸਵੀਰ ਨਵੀਂ ਦਿੱਲੀ ਸਥਿਤ ਰੇਲ ਭਵਨ ਦੇ ਗੇਟ ਨੰਬਰ-4 ‘ਤੇ ਲਗਾਈ ਹੈ, ਜਿਸ ਨੂੰ ਭਾਰਤ ਦੇ ਰੇਲਵੇ ਇਤਿਹਾਸ ਵਿੱਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ
508 ਕਿਲੋਮੀਟਰ ਲੰਬਾ ਸਫ਼ਰ ਅਤੇ 12 ਆਧੁਨਿਕ ਸਟੇਸ਼ਨ
ਭਾਰਤ ਅਤੇ ਜਾਪਾਨ ਦੇ ਆਪਸੀ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਇਹ ਬੁਲੇਟ ਟ੍ਰੇਨ ਕਾਰੀਡੋਰ ਕੁੱਲ 508 ਕਿਲੋਮੀਟਰ ਲੰਬਾ ਹੈ। ਇਸ ਪ੍ਰੋਜੈਕਟ ਲਈ ਜਾਪਾਨ ਸਰਕਾਰ ਵੱਲੋਂ ਤਕਨੀਕੀ ਅਤੇ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਇਹ ਹਾਈ-ਸਪੀਡ ਟ੍ਰੇਨ ਤਿੰਨ ਮੁੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ— ਮਹਾਰਾਸ਼ਟਰ, ਗੁਜਰਾਤ ਅਤੇ ਦਾਦਰਾ ਐਂਡ ਨਗਰ ਹਵੇਲੀ ਵਿੱਚੋਂ ਹੋ ਕੇ ਗੁਜ਼ਰੇਗੀ
ਇਸ ਪੂਰੇ ਰੂਟ ‘ਤੇ ਕੁੱਲ 12 ਆਧੁਨਿਕ ਰੇਲਵੇ ਸਟੇਸ਼ਨ ਬਣਾਏ ਜਾ ਰਹੇ ਹਨ, ਜਿਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:
ਮੁੰਬਈ, ਠਾਣੇ, ਵਿਰਾਰ, ਬੋਈਸਰ (ਮਹਾਰਾਸ਼ਟਰ)
ਵਾਪੀ, ਬਿਲੀਮੋਰਾ, ਸੂਰਤ, ਭਰੂਚ, ਵਡੋਦਰਾ, ਆਨੰਦ, ਅਹਿਮਦਾਬਾਦ ਅਤੇ ਸਾਬਰਮਤੀ (ਗੁਜਰਾਤ)
ਇਸੇ ਸਾਲ ਸੂਰਤ ਅਤੇ ਬਿਲੀਮੋਰਾ ਵਿਚਾਲੇ ਦੌੜੇਗੀ ਟ੍ਰੇਨ
ਰੇਲ ਮੰਤਰਾਲੇ ਵੱਲੋਂ ਪ੍ਰਗਟਾਈ ਉਮੀਦ ਮੁਤਾਬਕ, ਇਸੇ ਸਾਲ ਸੂਰਤ ਅਤੇ ਬਿਲੀਮੋਰਾ ਵਿਚਕਾਰ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਦੀ ਸ਼ੁਰੂਆਤ (ਟਰੇਲ) ਹੋ ਸਕਦੀ ਹੈ। ਇਹ ਭਾਰਤੀਆਂ ਲਈ 280 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਫ਼ਰ ਕਰਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵੱਲ ਪਹਿਲਾ ਵੱਡਾ ਕਦਮ ਹੋਵੇਗਾ
ਪ੍ਰੋਜੈਕਟ ਦੀ ਮੌਜੂਦਾ ਸਥਿਤੀ ਅਤੇ ਤੇਜ਼ੀ ਨਾਲ ਚੱਲ ਰਿਹਾ ਕੰਮ
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੱਲੋਂ ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਪਰਿਯੋਜਨਾ ਦਾ ਕੰਮ ਯੁੱਧ ਪੱਧਰ ‘ਤੇ ਚੱਲ ਰਿਹਾ ਹੈ:
8 ਸਟੇਸ਼ਨਾਂ ਦੀ ਨੀਂਹ ਮੁਕੰਮਲ: ਰੂਟ ਦੇ 12 ਵਿੱਚੋਂ 8 ਸਟੇਸ਼ਨਾਂ (ਵਾਪੀ, ਬਿਲੀਮੋਰਾ, ਸੂਰਤ, ਭਰੂਚ, ਆਨੰਦ, ਵਡੋਦਰਾ, ਅਹਿਮਦਾਬਾਦ ਅਤੇ ਸਾਬਰਮਤੀ) ਦੀ ਨੀਂਹ ਰੱਖਣ ਦਾ ਕੰਮ ਪੂਰਾ ਹੋ ਚੁੱਕਾ ਹੈ
17 ਨਦੀ ਪੁਲ ਤਿਆਰ: ਹੁਣ ਤੱਕ ਪਰਿਯੋਜਨਾ ਦੇ ਤਹਿਤ 17 ਨਦੀਆਂ ‘ਤੇ ਪੁਲ ਬਣਾਉਣ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ
ਵੱਡੀਆਂ ਨਦੀਆਂ ‘ਤੇ ਕੰਮ ਜਾਰੀ: ਨਰਮਦਾ, ਮਾਹੀ, ਤਾਪਤੀ ਅਤੇ ਸਾਬਰਮਤੀ ਵਰਗੀਆਂ ਦੇਸ਼ ਦੀਆਂ ਵੱਡੀਆਂ ਨਦੀਆਂ ‘ਤੇ ਪੁਲ ਬਣਾਉਣ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਹਾਰਾਸ਼ਟਰ ਵਿੱਚ ਵੀ ਕਈ ਨਦੀ ਪੁਲਾਂ ਦਾ ਨਿਰਮਾਣ ਜਾਰੀ ਹੈ
ਡਿਪੋ ਨਿਰਮਾਣ: ਇਸ ਤੋਂ ਇਲਾਵਾ, ਟ੍ਰੇਨਾਂ ਦੀ ਦੇਖਭਾਲ ਲਈ ਠਾਣੇ, ਸੂਰਤ ਅਤੇ ਸਾਬਰਮਤੀ ਵਿਖੇ ਬੁਲੇਟ ਟ੍ਰੇਨ ਡਿਪੋ ਬਣਾਉਣ ਦਾ ਕੰਮ ਵੀ ਆਖਰੀ ਪੜਾਅ ‘ਤੇ ਹੈ

#BulletTrainIndia #FirstBulletTrain #BulletTrainFirstLook #IndianRailways #MumbaiAhmedabadBulletTrain #HighSpeedRail #AshwiniVaishnaw #MakeInIndia #ModiGovernment #RailBhavan #VandeBharat #BreakingNews #PunjabiNews #TrendingNow
