ਜਜ਼ਬੇ ਨੂੰ ਸਲਾਮ, ਬਾਂਹ ਵਿੱਚ ਰਾਡ ਪਈ ਹੋਣ ਦੇ ਬਾਵਜੂਦ ਵੀ ਕਾਰਗਿਲ ਯੋਧਾ ਨੇ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਇਆ

ਕਾਰਗਿਲ ਯੁੱਧ ਲਡ਼ ਚੁੱਕੇ ਪਿੰਡ ਹਰਸ਼ਾ ਬੇਲਾ ਦੇ ਰਹਿਣ ਵਾਲੇ ਸਾਬਕਾ ਫੌਜੀ 44 ਸਾਲਾ ਜਸਪਾਲ ਨੇ ਆਪਣੇ ਜ਼ਜਬੇ ਦੀ ਮਿਸਾਲ ਕਾਇਮ ਕੀਤੀ ਹੈ। ਫੌਜੀ ਜਸਪਾਲ ਬਾਂਹ ਦੀ ਹੱਡੀ ਟੁੱਟ ਜਾਣ ਦੇ ਕਾਰਣ ਵੀ ਅਤੇ ਰਾਡ ਪਈ ਹੋਣ ਤੇ ਵੀ ਆਪਣੇ ਪਿੰਡ ਦੇ 24 ਹੜ੍ਹ ਪੀਡ਼ਤਾ ਨੂੰ ਬਚਾਇਆ। ਉਹਨਾਂ ਦੱਸਿਆ ਕਿ 2 ਹਫਤੇ ਪਹਿਲਾ ਉਹਨਾਂ ਦੀ ਬਾਂਹ ਟੁੱਟ ਗਈ ਸੀ ।

ਜਿਸਤੋ ਬਾਅਦ ਡਾਕਟਰਾ ਨੇ ਆਪ੍ਰੇਸ਼ਨ ਕਰਕੇ ਉਸਦੀ ਬਾਹ ਵਿੱਚ ਰਾਡ ਪਾ ਦਿੱਤੀ । ਪਰ ਫਿਰ ਵੀ ਜਸਪਾਲ ਨੇ ਬਿਨਾ ਕਿਸੇ ਪਰਵਾਹ ਦੇ ਹਡ਼ ਪੀਡ਼ਤਾ ਦੀ ਦਲੇਰੀ ਦੇ ਨਾਲ ਰੱਖਿਆ ਕੀਤੀ ਅਤੇ ਉਹਨਾਂ ਨੂੰ ਪਾਣੀ ਵਿੱਚੋ ਬਾਹਰ ਕੱਢਿਆ। ਜਸਪਾਲ ਨੇ ਇੱਕ ਕਿਸ਼ਤੀ ਤਿਆਰ ਕਰਕੇ ਲੋਕਾ ਨੂੰ ਬਚਾਇਆ।

Tags :