ਨਵੀਂ ਵਿਆਹੀ ਲਾੜੀ ਪਰਿਵਾਰ ਨੂੰ ਨਸ਼ੀਲੀ ਚੀਜ਼ ਦੇ ਘਰੋਂ ਸੋਨੇ ਦੇ ਗਹਿਣੇ ਲੈ ਹੋਈ ਫਰਾਰ

(ਫਿਰੋਜ਼ਪੁਰ) : ਇੱਕ ਨਵੀਂ ਵਿਆਹੀ ਲਾੜੀ ਪਰਿਵਾਰ ਨੂੰ ਨਸ਼ੀਲੀ ਚੀਜ ਖੁਆ ਘਰੋਂ ਸੋਨੇ ਦੇ ਗਹਿਣੇ ਅਤੇ ਪੈਸੇ ਲੈ ਹੋਈ ਫਰਾਰ ਜਿਸਨੂੰ ਲੈਕੇ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਦੀ ਪੁਲਿਸ ਵੱਲੋਂ 8 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ।ਪਰਚੇ ਦੌਰਾਨ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਸੁਖਦੇਵ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਰੁਕਨਾਂ ਬੈਗੂ ਨੇ ਦੱਸਿਆ ਕਿ ਉਹ ਸਾਊਦੀ ਅਰਬ ਅਤੇ ਦੋਹਾ ਕਤਰ ਵਿੱਚ 13 ਸਾਲ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਜਿਸ ਪਹਿਲਾਂ ਫਾਜਿਲਕਾ ਵਿਖੇ ਵਿਆਹ ਹੋਇਆ ਸੀ। ਪਰ ਘਰੇਲੂ ਝਗੜੇ ਕਾਰਨ ਉਸਦਾ ਤਲਾਕ ਹੋ ਗਿਆ ਸੀ। ਅਤੇ ਹੁਣ ਉਸਦਾ ਦੁਬਾਰਾ ਵਿਆਹ ਮਨਪ੍ਰੀਤ ਕੌਰ ਉਰਫ ਨੀਰੂ ਵਾਸੀ ਪਿੰਡ ਡੱਗਰੂ ਨਾਲ ਹੋਇਆ ਸੀ। ਪਰ ਲੜਕੀ ਤੋਰਨ ਤੋਂ ਪਹਿਲਾਂ ਉਸ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਜਿਸ ਵਿਚੋਂ ਉਸਨੇ 85 ਹਜਾਰ ਰੁਪਏ ਇਕੱਠੇ ਕਰ ਦੇਕੇ ਮਨਪ੍ਰੀਤ ਕੌਰ ਨੂੰ ਆਪਣੇ ਘਰ ਲੈ ਆਇਆ ਸੀ। ਜਿਸਤੋਂ ਬਾਅਦ ਮਨਪ੍ਰੀਤ ਕੌਰ ਨੇ ਉਸਦੀ ਮਾਂ ਨੂੰ ਕੋਈ ਨਸ਼ੀਲੀ ਚੀਜ਼ ਦੇਕੇ ਘਰ ਵਿਚੋਂ ਨਗਦੀ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋ ਗਈ। ਜਿਸਤੇ ਕਾਰਵਾਈ ਕਰਦਿਆਂ ਥਾਣਾ ਕੁੱਲਗੜੀ ਦੀ ਪੁਲਿਸ ਨੇ 8 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਅਤੇ ਦੋ ਲੋਕਾਂ ਨੂੰ ਗਿਰਫਤਾਰ ਕਰ ਲਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ