ਜਦੋਂ ਤੱਕ ਲੜਕੇ ਦੀ ਡੈਡ ਬਾਡੀ ਨਹੀਂ ਦਿਖਾਈ ਜਾਂਦੀ ਉਦੋਂ ਤੱਕ ਲੜਕੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ

ਤਰਨਤਾਰਨ : ਬੀਤੇ ਦਿਨੀ ਤਰਨਤਾਰਨ ਦੇ ਲਾਅ ਕਾਲਜ ਦੇ ਵਿੱਚ ਸੰਦੀਪ ਕੌਰ ਨਾਮਕ ਲੜਕੀ ਦਾ ਇੱਕ ਲੜਕੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਦੱਸ ਦਈਏ ਕਿ ਸੰਦੀਪ ਕੌਰ ਲੜਕੀ ਤਰਨ ਤਾਰਨ ਦੇ ਅਧੀਨ ਆਉਂਦੇ ਹਲਕਾ ਪੱਟੀ ਦੇ ਪਿੰਡ ਨੌਸ਼ਹਿਰਾਂ ਪੰਨੂਆਂ ਦੀ ਰਹਿਣ ਵਾਲੀ ਹੈ। ਅਤੇ ਲੜਕਾ ਤਰਨ ਤਾਰਨ ਦੇ ਪਿੰਡ ਮਲੀਆ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਮਾਈ ਭਾਗੋ ਕਾਲਜ ਜਿਹੜਾ ਪੱਟੀ ਦੇ ਪਿੰਡ ਉਸਮਾ ਦੇ ਵਿੱਚ ਹੈ ਉੱਥੇ ਇਹ ਦੋਵੇਂ ਹਮ ਜਮਾਤੀ ਸਨ ਅਤੇ ਇਕੱਠੇ ਲਾ ਦੀ ਪੜ੍ਹਾਈ ਕਰਦੇ ਸਨ ਲੇਕਿਨ ਸੰਦੀਪ ਕੌਰ ਲੜਕੀ ਦੀ ਮੰਗਣੀ ਤਕਰੀਬਨ ਇੱਕ ਸਾਲ ਪਹਿਲਾਂ ਹੋ ਚੁੱਕੀ ਸੀ ਅਤੇ ਉਹ ਪਰਿਵਾਰ ਦੀ ਗਰੀਬੀ ਕੱਟਣ ਨੂੰ ਲੈ ਕੇ ਪੜ੍ਹਾਈ ਦੇ ਵਿੱਚ ਵੀ ਕਾਫੀ ਜਨੂਨ ਦੇ ਨਾਲ ਅੱਗੇ ਵੱਧ ਰਹੀ ਸੀ ਅਤੇ ਉਸ ਦੀ ਵੱਡੀ ਭੈਣ ਵੀ ਬਾਹਰ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਣ ਦੀ ਕੋਸ਼ਿਸ਼ ਕਰਦੀ ਸੀ ਸੰਦੀਪ ਕੌਰ ਦੀ ਮਾਤਾ ਦਾ ਵੀ ਇਹੀ ਕਹਿਣਾ ਹੈ ਕਿ ਮੈਂ ਵੀ ਦਿਹਾੜੀ ਕਰਦੀ ਸੀ ਅਤੇ ਮੇਰੀਆਂ ਦੋਵੇਂ ਵੱਡੀਆਂ ਕੁੜੀਆਂ ਵੀ ਕੰਮ ਕਰਦੀਆਂ ਸਨ ਤੇ ਨਾਲ ਦੇ ਨਾਲ ਸੰਦੀਪ ਵੀ ਪੜਦੀ ਸੀ ਜੋ ਕਿ ਸੱਤਾ ਭੈਣਾਂ ਦੇ ਵਿੱਚੋਂ ਦੂਸਰੇ ਨੰਬਰ ਤੇ ਹੈ ਅਤੇ ਇੱਕ ਛੋਟਾ ਲੜਕਾ ਜੋ ਕੇ ਸੱਤਾ ਭੈਣਾਂ ਤੋਂ ਸਭ ਤੋਂ ਛੋਟਾ ਭਰਾ ਹੈ , ਕੱਲ ਤਕਰੀਬਨ ਸਵਾ ਨੌ ਵਜੇ ਸਵੇਰੇ ਜਦੋਂ ਸੰਦੀਪ ਆਪਣੀ ਕਲਾਸ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਪ੍ਰਿੰਸ ਰਾਜ ਵੱਲੋਂ ਉਸਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹ ਤੇ ਮੁੜੋ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਹੈ। ਦੱਸ ਦਈਏ ਕਿ ਫਿਲਹਾਲ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਸੰਦੀਪ ਦੋ ਗੋਲੀ ਮਾਰਨ ਵਾਲਾ ਪ੍ਰਿੰਸ ਰਾਜ ਮ੍ਰਿਤਕ ਹੈ ਜਾਂ ਨਹੀਂ ਲੇਕਿਨ ਸੂਤਰਾਂ ਦੀ ਮੰਨੀਏ ਤਾਂ ਪ੍ਰਿੰਸ ਰਾਜ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ ਫਿਲਹਾਲ ਉਸ ਦਾ ਬ੍ਰੇਨ ਡੈਡ ਦੱਸਿਆ ਜਾ ਰਿਹਾ ਹੈ। ਲੇਕਿਨ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਾਡੇ ਬਿਆਨਾਂ ਦੇ ਮੁਤਾਬਿਕ ਕਾਰਵਾਈ ਨਹੀਂ ਕੀਤੀ ਜਾ ਰਹੀ ਹ ਤੇ ਨਾ ਹੀ ਪਿਸਤੌਲ ਨੂੰ ਵੈਰੀਫਾਈ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਗਈ ਹੈ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਿੰਸ ਰਾਜ ਇੱਕ ਅਮੀਰ ਪਰਿਵਾਰ ਦਾ ਲੜਕਾ ਹੈ ਤੇ ਉਸ ਦੇ ਪਿਤਾ ਫੌਜ ਦੇ ਵਿੱਚ ਹਨ ਅਤੇ ਕੁਝ ਮੋਹਦਵਾਰ ਉਸ ਦੀ ਹਿਮਾਇਤ ਕਰਦੇ ਹਨ ਜਿਸ ਕਾਰਨ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਸੰਦੀਪ ਕੌਰ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਹਾਲਾਂਕਿ ਸੰਦੀਪ ਕੌਰ ਦਾ ਪੋਸਟਮਾਰਟਮ ਹੋ ਚੁੱਕਾ ਹੈ ਅਤੇ ਉਸ ਦੀ ਮ੍ਰਿਤਕ ਦੇ ਉਸ ਦੇ ਕਾਰਨ ਨੌਸ਼ਹਿਰਾ ਪੰਨੂਆਂ ਦੇ ਵਿੱਚ ਪਹੁੰਚਾ ਦਿੱਤੀ ਗਈ ਹੈ। ਲੇਕਿਨ ਅਜੇ ਤੱਕ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ

#tarntarannews #sandeepkaurnews #lawcollege #princeraj #googlenews #punjabnews #punjabbreakingnews