ਹੜ੍ਹ ਦੀ ਮਾਰ ਤੋ ਬੱਚਣ ਲਈ ਲੋਕਾ ਨੇ ਲਗਾਏ ਦੇਸੀ ਜੁਗਾੜ, ਘਰਾਂ ਅੱਗੇ ਮਿੱਟੀ ਨਾਲ ਭਰ ਲਗਾਈਆਂ ਬੋਰੀਆ 

ਪੰਜਾਬ ਵਿੱਚ ਭਾਰੀ ਮੀਹ ਦੇ ਕਾਰਣ ਕਈ ਸਾਰੇ ਲੋਕ ਆਪਣੀ ਜਾਨ ਗੁਆ ਬੈਠੇ ਹਨ ਤਾ ਕਈ ਲੋਕਾ ਦਾ ਲੱਖਾ ਦਾ ਨੁਕਸਾਨ ਵੀ ਹੋ ਗਿਆ ਹੈ। ਪੰਜਾਬ \’ਚ ਮਾਨਸੂਨ ਸੀਜ਼ਨ ਦੌਰਾਨ ਸਤਲੁਜ, ਬਿਆਸ ਅਤੇ ਘੱਗਰ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਇੱਥੋਂ ਤੱਕ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ੍ਹ ਗਿਆ ਲੋਕਾ ਦੇ ਘਰ ਪਾਣੀ ਵਿੱਚ ਡੁੱਬ ਗਏ, ਜਿਸਦੇ ਕਾਰਣ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹੈ। ਫ਼ਸਲਾਂ ਤਬਾਹ ਹੋ ਗਈਆਂ ਹਨ। ਪਰ ਹਾਲੇ ਤੱਕ ਵੀ ਰਾਹਤ ਦੀ ਕੋਈ ਉਮੀਦ ਨਹੀਂ ਹੈ। ਪਰ ਦੂਜੇ ਪਾਸੇ ਹੜ੍ਹ ਦਾ ਪਾਣੀ ਰੋਕਣ ਲਈ ਪਿੰਡ ਵਾਲਿਆਂ ਨੇ ਦੇਸੀ ਜੁਗਾੜ ਲਗਾਏ ਹਨ ਤਾਂ ਕਿ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਨਾ ਵੜ੍ਹ ਜਾਵੇ। ਲੋਕਾ ਨੇ ਆਪਣੇ ਘਰਾ ਦੇ ਅੱਗੇ ਮਿੱਟੀ ਨਾਲ ਬੋਰੀਆ ਭਰ ਕੇ ਲਗਾ ਦਿੱਤੀਆ ਹਨ ਅਤੇ ਇਹ ਦੇਸੀ ਜੁਗਾਡ਼ ਕਾਫੀ ਕਾਮਯਾਬ ਹੋ ਰਿਹਾ ਹੈ।