ਜੀ-20 ਸੰਮੇਲਨ ਦੋਰਾਨ ਪੀਐਮ ਮੋਦੀ ਵੱਲੋ ਯੂਕਰੇਨ ਦੇ ਯੁੱਧ ਦਾ ਜ਼ਿਕਰ ਕਰਨ ਤੇ ਰੂਸੀ ਵਿਦੇਸ਼ ਮੰਤਰੀ ਨੇ ਕੀ ਕਿਹਾ?

ਨਵੀਂ ਦਿੱਲੀ: ਅਗਲੇ ਸਾਲ ਹੋਣ ਵਾਲੇ ਜੀ-20 ਸੰਮੇਲਨ ਦੀ ਕਮਾਨ ਬ੍ਰਾਜ਼ੀਲ ਨੂੰ ਸੌਂਪਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਸਮਾਗਮ ਦੀ ਸਮਾਪਤੀ ਦਾ ਐਲਾਨ ਕੀਤਾ ਹੈ। ਇਸ ਦੋਰਾਨ ਪ੍ਰਧਾਨ ਮੰਤਰੀ ਮੋਦੀ ਵੱਲੋ ਯੂਕਰੇਨ ਦੇ ਯੁੱਧ ਦਾ ਵੀ ਜਿਕਰ ਕੀਤਾ ਗਿਆ। ਜਿਸਤੋ ਬਾਅਦ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਇਸ ਸੰਮੇਲਨ ਸਬੰਧੀ ਬਿਆਨ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੀ-20 ਇੱਕ ਮੀਲ ਪੱਥਰ ਹੈ। ਇਸ ਸੰਮੇਲਨ ‘ਚ ਯੂਕਰੇਨ ਯੁੱਧ ਨੂੰ ਏਜੰਡੇ ‘ਤੇ ਹਾਵੀ ਨਹੀਂ ਹੋਣ ਦਿੱਤਾ ਗਿਆ। ਇਸ ਸਮਾਗਮ ਨੂੰ ਸਫ਼ਲ ਦੱਸਦੇ ਹੋਏ ਲਾਵਰੋਵ ਨੇ ਕਿਹਾ ਕਿ ਜੀ-20 ਦੇ ਪ੍ਰਧਾਨ ਵਜੋਂ ਭਾਰਤ ਨੇ ਪਹਿਲੀ ਵਾਰ ‘ਗਲੋਬਲ ਸਾਊਥ’ ਦੀ ਆਪਣੀ ਨੀਤੀ ‘ਤੇ ਆਪਣੀ ਸਥਿਤੀ ਮਜ਼ਬੂਤ ​​ਕੀਤੀ ਹੈ। ਜੀ-20 ਦਾ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਭਾਰਤ ਦਾ ਧੰਨਵਾਦ ਕੀਤਾ।

Tags :