MP: ਸਰਕਾਰ ਦਾ ਔਰਤਾ ਨੂੰ ਵੱਡਾ ਤੋਹਫਾ, ਹੁਣ 450 ਵਿੱਚ ਮਿਲੇਗਾ ਗੈਸ ਸਿਲੰਡਰ

ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਔਰਤਾਂ ਦੇ ਹਿੱਤ ‘ਚ ਵੱਡਾ ਫੈਸਲਾ ਲੈਂਦਿਆਂ ਉਹਨਾ ਨੂੰ ਵੱਡਾ ਤੋਹਫਾ ਦਿੱਤਾ ਹੈ । ਦੱਸ ਦਈਏ ਕਿ ਇਹ ਸਰਕਾਰ ਨੇ ਗੈਸ ਸਿਲੰਡਰ 450 ਰੁਪਏ ‘ਚ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਹੁਣ ਉੱਜਵਲਾ ਯੋਜਨਾ ਅਤੇ ਲਾਡਲੀ ਬਹਿਨਾ ਯੋਜਨਾ ਤਹਿਤ ਔਰਤਾਂ ਨੂੰ 450 ਰੁਪਏ ਪ੍ਰਤੀ ਮਹੀਨਾ ਗੈਸ ਸਿਲੰਡਰ ਦਿੱਤਾ ਜਾਵੇਗਾ।

ਇਹ ਸਕੀਮ 15 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਤੇਲ ਕੰਪਨੀਆਂ ਤੋਂ ਸਿਲੰਡਰ ਬਾਜ਼ਾਰ ਦੇ ਰੇਟਾਂ ‘ਤੇ ਹੀ ਖਰੀਦਣਾ ਹੋਵੇਗਾ।  ਮੱਧ ਪ੍ਰਦੇਸ਼ ਸਰਕਾਰ ਦੇ ਫੈਸਲੇ ਅਨੁਸਾਰ, ਲਾਭਪਾਤਰੀਆਂ ਨੂੰ ਸਿਲੰਡਰ ਨੂੰ ਰੀਫਿਲ ਕਰਨ ਲਈ ਰਾਜ ਨਿਰਧਾਰਤ ਕੀਮਤ (900 ਰੁਪਏ) ਅਦਾ ਕਰਨੀ ਪਵੇਗੀ। ਬਾਅਦ ਵਿੱਚ ਸਰਕਾਰ ਲਾਭਪਾਤਰੀਆਂ ਦੇ ਖਾਤਿਆਂ ਵਿੱਚ 450 ਰੁਪਏ ਵਾਪਸ ਕਰ ਦੇਵੇਗੀ।

Tags :