ਹੈਂਡਪੰਪ ਵਿੱਚੋ ਪਾਣੀ ਦੀ ਥਾਂ ਨਿਕਲੀ ਅੱਗ, ਲੋਕ ਹੋਏ ਹੈਰਾਨ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਹੈਂਡ ਪੰਪ ਤੋਂ ਪਾਣੀ ਦੀ ਬਜਾਏ ਅੱਗ ਨਿਕਲਣ ਲੱਗੀ। ਇਹ ਨਜ਼ਾਰਾ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਸਤੋ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਜਾਂਚ ਕੀਤੀ।

ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਹੈਂਡ ਪੰਪ ਤੋਂ ਅੱਗ ਅਤੇ ਪਾਣੀ ਨਿਕਲਣ ਦੀ ਘਟਨਾ ਮਿਰਜ਼ਾਪੁਰ ਜ਼ਿਲਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਮਦੀਹਾਨ ਤਹਿਸੀਲ ਦੇ ਦੇਵੀਪੁਰ ਪਿੰਡ ‘ਚ ਵਾਪਰੀ। ਜਿੱਥੇ ਹਰੀਸ਼ੰਕਰ ਯਾਦਵ ਨੇ ਦੋ ਦਿਨ ਪਹਿਲਾਂ ਸਰਕਾਰੀ ਹੈਂਡ ਪੰਪ ਨੂੰ ਰੀਬਾਇਰ ਕਰਵਾਇਆ ਸੀ।

Tags :