ਕੈਨੇਡਾ ਦਾ Most Wanted ਸਿੱਖ ਨੌਜਵਾਨ,ਫਰਜ਼ੀ ਐਡਵੋਕੇਟ ਬਣ ਲੋਕਾਂ ਦੇ ਲਗਵਾਏ ਨਕਲੀ ਵੀਜ਼ੇ

ਕੈਨੇਡਾ ਵਿੱਚ ਵੱਡੀ ਠੱਗੀ ਦਾ ਮਾਮਲਾ

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਸਿੱਖ ਵਿਅਕਤੀ ਵੱਲੋਂ ਫਰਜ਼ੀ ਇਮੀਗ੍ਰੇਸ਼ਨ ਵਕੀਲ ਬਣ ਕੇ ਲੋਕਾਂ ਨਾਲ ਵੱਡੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਅੰਡਰਗਰਾਊਂਡ ਹੋ ਗਿਆ ਹੈ।

ਕੈਨੇਡਾ ਦੀ ਕਿਚਨਰ ਪੁਲਿਸ ਇਸ ਵੇਲੇ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੋਸ਼ੀ ਦੀ ਪਛਾਣ 34 ਸਾਲਾ ਹਰਸ਼ਰਨ ਸਿੰਘ ਆਹਲੂਵਾਲੀਆ ਵਜੋਂ ਕੀਤੀ ਹੈ ਅਤੇ ਉਸ ਦੇ ਵਿਰੁੱਧ ਵਾਰੰਟ ਜਾਰੀ ਕਰਕੇ ਉਸਨੂੰ ‘Wanted’ ਐਲਾਨ ਦਿੱਤਾ ਹੈ।

Harsharan Ahluwalia

2. ਆਪਣੇ ਆਪ ਨੂੰ ਇਮੀਗ੍ਰੇਸ਼ਨ ਵਕੀਲ ਦੱਸ ਕੇ ਕੀਤੀ ਠੱਗੀ

ਜਾਣਕਾਰੀ ਮੁਤਾਬਕ, ਦੋਸ਼ੀ ਆਪਣੇ ਆਪ ਨੂੰ ਪੇਸ਼ੇਵਰ ਇਮੀਗ੍ਰੇਸ਼ਨ ਵਕੀਲ ਦੱਸਦਾ ਸੀ ਅਤੇ ਲੋਕਾਂ ਨੂੰ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਦਾ ਲਾਲਚ ਦੇ ਕੇ ਪੈਸੇ ਵਸੂਲਦਾ ਸੀ।

ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਉਸਨੇ ਆਪਣੇ ਆਪ ਨੂੰ ਓਨਟਾਰੀਓ ਦਾ ਰਜਿਸਟਰਡ ਵਕੀਲ ਦੱਸਿਆ। ਉਹ ਪੀੜਤਾਂ ਤੋਂ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਫੀਸ ਦੇ ਨਾਮ ’ਤੇ ਲਗਭਗ 5-5 ਹਜ਼ਾਰ ਕੈਨੇਡੀਅਨ ਡਾਲਰ ਲੈਂਦਾ ਸੀ।


3. ਜਾਂਚ ਵਿੱਚ ਵੱਡਾ ਖੁਲਾਸਾ

ਜਾਂਚ ਦੌਰਾਨ ਸਾਹਮਣੇ ਆਇਆ ਕਿ ਪੈਸੇ ਲੈਣ ਦੇ ਬਾਵਜੂਦ ਦੋਸ਼ੀ ਨੇ ਸਰਕਾਰੀ ਇਮੀਗ੍ਰੇਸ਼ਨ ਪੋਰਟਲ ’ਤੇ ਕੋਈ ਵੀਜ਼ਾ ਅਰਜ਼ੀ ਦਾਇਰ ਨਹੀਂ ਕੀਤੀ ਸੀ

ਉਹ ਸਿਰਫ਼ ਕਾਨੂੰਨੀ ਸ਼ਬਦਾਵਲੀ ਅਤੇ ਜਾਲੀ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ।


4. ਪੁਲਿਸ ਨੇ ਦਰਜ ਕੀਤੇ ਗੰਭੀਰ ਕੇਸ

ਓਨਟਾਰੀਓ ਦੀ ਵਾਟਰਲੂ ਰੀਜਨਲ ਪੁਲਿਸ ਨੇ ਦੋਸ਼ੀ ਵਿਰੁੱਧ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 6 ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਹਨ।

ਪੁਲਿਸ ਨੇ ਉਸਦੇ ਖਿਲਾਫ਼ ਅਧਿਕਾਰਤ ਵਾਰੰਟ (WA26025089) ਜਾਰੀ ਕਰ ਦਿੱਤਾ ਹੈ।


5. ਕਈ ਹੋਰ ਲੋਕ ਵੀ ਹੋ ਸਕਦੇ ਹਨ ਸ਼ਿਕਾਰ

ਪੁਲਿਸ ਨੂੰ ਸ਼ੱਕ ਹੈ ਕਿ ਮਾਰਚ 2025 ਤੋਂ ਜਨਵਰੀ 2026 ਦੇ ਵਿਚਕਾਰ ਦੋਸ਼ੀ ਨੇ ਕਈ ਹੋਰ ਲੋਕਾਂ ਨਾਲ ਵੀ ਠੱਗੀ ਕੀਤੀ ਹੋ ਸਕਦੀ ਹੈ

34 ਸਾਲਾ ਹਰਸ਼ਰਨ ਸਿੰਘ ਆਹਲੂਵਾਲੀਆ ਕਿਚਨਰ (ਓਨਟਾਰੀਓ) ਦਾ ਰਹਿਣ ਵਾਲਾ ਹੈ ਅਤੇ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ, ਪਰ ਉਹ ਕੋਈ ਰਜਿਸਟਰਡ ਵਕੀਲ ਨਹੀਂ ਹੈ।


6. ਕਿਸ਼ਤਾਂ ਵਿੱਚ ਵਸੂਲਦਾ ਸੀ ਪੈਸੇ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਇੱਕ ਵਾਰ ਵਿੱਚ ਵੱਡੀ ਰਕਮ ਨਹੀਂ ਲੈਂਦਾ ਸੀ। ਉਹ “ਪ੍ਰਕਿਰਿਆ ਚੱਲ ਰਹੀ ਹੈ” ਦਾ ਬਹਾਨਾ ਬਣਾ ਕੇ ਮਹੀਨਿਆਂ ਤੱਕ ਕਿਸ਼ਤਾਂ ਵਿੱਚ ਪੈਸੇ ਲੈਂਦਾ ਰਹਿੰਦਾ ਸੀ।


7. ਪੁਲਿਸ ਦੀ ਜਨਤਾ ਨੂੰ ਅਪੀਲ

ਕੈਨੇਡਾ ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਕੋਈ ਹੋਰ ਇਸ ਦੀ ਠੱਗੀ ਦਾ ਸ਼ਿਕਾਰ ਹੋਇਆ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।

ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ।