ਹਰਿਆਣਾ: ਜੁਲਾਈ ਮਹੀਨੇ ਵਿਚ ਯਮੁਨਾ ਨਦੀ ਵਿੱਚ ਆਏ ਹੜ੍ਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਜਿਸਦੇ ਕਾਰਣ ਦਿੱਲੀ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਰਿਆਣਾ ਸਰਕਾਰ ਹਥਨੀ ਕੁੰਡ ਬੈਰਾਜ ਉਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਬੰਨ੍ਹ 6,134 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ, ਜਿਸ ਵਿੱਚ 14 ਕਿਲੋਮੀਟਰ ਲੰਬਾ ਜਲ ਭੰਡਾਰ ਹੋਵੇਗਾ। ਇਹ ਯਮੁਨਾਨਗਰ ਜ਼ਿਲ੍ਹੇ ਵਿੱਚ ਹਥਨੀਕੁੰਡ ਬੈਰਾਜ ਦੇ 4.5 ਕਿਲੋਮੀਟਰ ਉੱਪਰ ਬਣੇਗਾ।
ਜਾਣਕਾਰੀ ਅਨੁਸਾਰ, ਇਸ ਡੈਮ ਦੇ ਨਿਰਮਾਣ ਲਈ ਨੈਸ਼ਨਲ ਹਾਈਵੇਅ-73 ਦੇ 11 ਕਿਲੋਮੀਟਰ ਲੰਬੇ ਹਿੱਸੇ ਨੂੰ ਸ਼ਿਫਟ ਕਰਨ ਤੋਂ ਇਲਾਵਾ 9 ਪਿੰਡਾਂ ਨੂੰ ਉਠਾਇਆ ਜਾਵੇਗਾ। ਅਜਿਹਾ ਕਰਨ ਨਾਲ ਨਾ ਸਿਰਫ਼ ਦਿੱਲੀ ਅਤੇ ਹਰਿਆਣਾ ਦੇ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇਗਾ, ਸਗੋਂ ਇਹ ਪਾਣੀ ਪੱਛਮੀ ਯਮੁਨਾ ਨਹਿਰ ਰਾਹੀਂ ਸਿੰਚਾਈ ਲਈ ਵੀ ਵਰਤਿਆ ਜਾ ਸਕੇਗਾ।
