ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਵਿੱਚ ਭਾਰੀ ਮੀਹ ਦੇ ਕਾਰਣ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਦੋਰਾਨ ਸਾਰੇ ਪਰਿਵਾਰਿਕ ਮੈਂਬਰ ਖਾਣਾ ਖਾ ਰਹੇ ਸਨ ਤਾ ਅਚਾਨਕ ਛੱਤ ਡਿੱਗ ਗਈ।
ਸ਼ੁਕਰ ਰਿਹਾ ਕਿ ਪਰਿਵਾਰ ਦੇ ਸਾਰੇ ਜੀਅ ਬੱਚ ਗਏ ਪਰ ਘਰ ਦਾ ਸਾਰਾ ਸਮਾਨ ਮਲਬੇ ਹੇਠਾਂ ਦੱਬ ਗਿਆ। ਪਰਿਵਾਰ ਨੇ ਮੱਦਦ ਦੀ ਗੁਹਾਰ ਲਗਾਈ ਹੈ।