ਹੁਣ ਫਿਲੌਰ ਤੋ ਲੁਧਿਆਣਾ ਤੱਕ ਕਾਰ ਵਿੱਚ ਯਾਤਰਾ ਕਰਨ ਵਾਲਿਆ ਦੀ ਹੋਵੇਗੀ ਜੇਬ ਭਾਰੀ, ਟੋਲ ਦਰਾਂ ਵਿੱਚ ਹੋਵੇਗਾ ਵਾਧਾ

ਫਿਲੌਰ ਤੋਂ ਲੁਧਿਆਣਾ ਤੱਕ ਆਪਣੀ ਕਾਰ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਦੀ ਹੁਣ ਜੇਬ ਭਾਰੀ ਹੋਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਵਾਧਾ 1 ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ‘ਤੇ ਲਾਗੂ ਹੋਵੇਗਾ।

ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਕੁਮਾਰ ਨੇ ਦੱਸਿਆ ਕਿ ਹੁਣ ਫਿਲੌਰ ਤੋਂ ਲੁਧਿਆਣਾ ਤੱਕ ਹਰੇਕ ਕਾਰ ਮਾਲਕ ਨੂੰ ਸਿਰਫ਼ 12 ਕਿ.ਮੀ. ਦੀ ਦੂਰੀ ਤੈਅ ਕਰਨ ਲਈ ਇੱਕ ਪਾਸੇ ਦੇ ਸਫ਼ਰ ਲਈ 165 ਰੁਪਏ (ਮੌਜੂਦਾ ਸਮੇਂ ਵਿੱਚ 150 ਰੁਪਏ) ਅਤੇ ਦੋਵੇਂ ਪਾਸੇ ਦੇ ਸਫ਼ਰ ਲਈ 245 ਰੁਪਏ (ਮੌਜੂਦਾ ਸਮੇਂ ਵਿੱਚ 225 ਰੁਪਏ) ਦੇਣੇ ਪੈਣਗੇ। ਇਸੇ ਤਰ੍ਹਾਂ ਹਲਕੇ ਵਾਹਨਾਂ ਦੇ ਮਾਲਕ ਇੱਕ ਪਾਸੇ ਦੇ ਸਫਰ ਲਈ 285 ਰੁਪਏ (ਮੌਜੂਦਾ 265 ਰੁਪਏ) ਅਤੇ ਦੋਵੇਂ ਪਾਸੇ ਦੇ ਸਫ਼ਰ ਲਈ 430 ਰੁਪਏ (ਮੌਜੂਦਾ 395 ਰੁਪਏ) ਦਾ ਭੁਗਤਾਨ ਕਰਨਾ ਪਵੇਗਾ।