ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ‘ਤੇ ਛੁੱਟੀ: ਜਾਣੋ ਮੁਲਾਜ਼ਮਾਂ ਅਤੇ ਸਕੂਲਾਂ ਲਈ ਕੀ ਹਨ ਨਿਯਮ

ਚੰਡੀਗੜ੍ਹ ਵਿੱਚ ਇਸ ਵਾਰ ਸਤੰਤਰਤਾ ਦਿਵਸ ਅਤੇ ਤਿਉਹਾਰਾਂ ਦੇ ਮਾਹੌਲ ਤੋਂ ਬਾਅਦ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਸਰਕਾਰੀ ਮੁਲਾਜ਼ਮਾਂ ਲਈ ਛੁੱਟੀਆਂ ਦੀ ਲੜੀ ਦੇਖਣ ਨੂੰ ਮਿਲ ਰਹੀ ਹੈ। 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਖਾਸ ਅਪਡੇਟ ਸਾਹਮਣੇ ਆਈ ਹੈ। ਇਸ ਵਾਰ ਮਹੀਨੇ ਦੇ ਆਖਰੀ ਹਫ਼ਤੇ ਸ਼ਨੀਵਾਰ (26 ਸਤੰਬਰ) ਅਤੇ ਐਤਵਾਰ (27 ਸਤੰਬਰ) ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਸੋਮਵਾਰ (28 ਸਤੰਬਰ) ਨੂੰ ਛੁੱਟੀ ਆ ਰਹੀ ਹੈ।

ਪੰਜਾਬ ਸਰਕਾਰ ਦੇ 2026 ਦੇ ਕੈਲੰਡਰ ਮੁਤਾਬਕ 28 ਸਤੰਬਰ ਨੂੰ ‘ਰਿਜ਼ਰਵਡ ਹੌਲੀਡੇ’ (RH) ਵਜੋਂ ਦਰਜ ਕੀਤਾ ਗਿਆ ਹੈ। ਮੁਲਾਜ਼ਮਾਂ ਨੂੰ ਪੂਰੇ ਸਾਲ ਦੌਰਾਨ ਅਜਿਹੇ ਰਾਖਵੇਂ ਦਿਨਾਂ ਵਿੱਚੋਂ ਕੋਈ ਵੀ ਦੋ ਛੁੱਟੀਆਂ ਚੁਣਨ ਦਾ ਅਧਿਕਾਰ ਹੁੰਦਾ ਹੈ। ਇਹ ਰਾਖਵੀਂ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਲਾਗੂ ਹੁੰਦੀ ਹੈ। ਵਿਦਿਅਕ ਅਦਾਰਿਆਂ (ਸਕੂਲਾਂ ਤੇ ਕਾਲਜਾਂ) ਵਿੱਚ ਇਹ ਛੁੱਟੀ ਆਪਣੇ ਆਪ ਲਾਗੂ ਨਹੀਂ ਹੁੰਦੀ, ਸਗੋਂ ਇਹ ਸਬੰਧਤ ਸਿੱਖਿਆ ਵਿਭਾਗ ਜਾਂ ਸੰਸਥਾ ਦੇ ਆਪਣੇ ਕੈਲੰਡਰ ਉੱਤੇ ਨਿਰਭਰ ਕਰਦੀ ਹੈ।