ਮਾਹਿਲਪੁਰ ਵਿਖੇ ਉਦੋ ਡਰ ਦਾ ਮਾਹੌਲ ਬਣ ਗਿਆ ਜਦੋਂ ਰਾਹਗੀਰਾਂ ਨੇ ਸੜਕ ਦੇ ਕੱਢੇ ਪਈ ਇੱਕ ਨੌਜ਼ਵਾਨ ਦੀ ਲਾਸ਼ ਦੇਖੀ। ਜਿਸਤੋ ਬਾਅਦ ਸਥਾਨਿਕ ਲੋਕਾਂ ਵੱਲੋ ਪੁਲਿਸ ਨੂੰ ਸੂਚਿਤ ਕੀਤਾ ਗਿਆ । ਨੌਜਵਾਨ ਦੀ ਪਹਿਚਾਣ ਅਬਦੁੱਲ ਖਾਨ ਉਮਰ 32 ਸਾਲ ਪਿੰਡ ਬਜਰੌਰ ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਨਸ਼ਾ ਕਰਨ ਦਾ ਆਦੀ ਸੀ ਅਤੇ ਨੌਜ਼ਵਾਨ ਦੀ ਲਾਸ ਕੋਲੋ ਟੀਕੇ ਅਤੇ ਨਸ਼ੇ ਦੀਆ ਗੋਲੀਆ ਵੀ ਬਰਾਮਦ ਕੀਤੀਆ ਗਈਆ ਹਨ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
