ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਨੇ HS ਬਾਵਾ ਨਾਲ ਕੀਤੀ ਮੁਲਾਕਾਤ

ਲੁਧਿਆਣਾ : ਬੀਤੀ ਰਾਤ ਲੁਧਿਆਣਾ ਦੇ 32 ਸੈਕਟਰ ਵਿੱਚ (ਐਚ ਐਸ) HS ਬਾਵਾ ਜੀ ਦੇ ਦਫ਼ਤਰ ਵਿੱਚ ਲੁਧਿਆਣਾ ਦੀਆਂ ਤਮਾਮ ਪਾਸਟਰ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਹਿਬਾਨਾ ਨੇ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੇ ਨਾਲ ਖ਼ਾਸ ਮੁਲਾਕਾਤ ਕੀਤੀ , ਇਸ ਮੌਕੇ ਤੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੇ ਮਸੀਹ ਭਾਈਚਾਰੇ ਲਈ ਦਿਨ ਰਾਤ ਫ਼ਿਕਰਮੰਦ ਤੇ ਸੁਚਿਆਰੀ ਸੋਚ ਰੱਖਣ ਲਈ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਦੇ ਮਸੀਹ ਭਾਈਚਾਰੇ ਲਈ ਕੀਤੇ ਹੋਏ ਅਤੇ ਹੋ ਰਹੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਜਲਦ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਨੂੰ ਜੁਆਇੰਨ ਕਰਨ ਦਾ ਫ਼ੈਸਲਾ ਕੀਤਾ , ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਤੇ ਅਗਾਂਹਵਧੂ ਸੋਚ ਨਾਲ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਮਸੀਹ ਲੋਕਾਂ ਦੀ ਆਵਾਜ਼ ਬਣ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਮਸੀਹਅਤ ਦੇ ਝੰਡੇ ਨੂੰ ਬੁਲੰਦ ਕਰ ਰਹੀ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਮਸੀਹ ਭਾਈਚਾਰਾ ਵੀ ਹਕੂਮਤਾਂ ਉੱਤੇ ਇਖਤਿਆਰ ਰੱਖੇਗਾ, ਇਸ ਮੌਕੇ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਵਲੈਤ ਮਸੀਹ ਬੰਟੀ ਅਜਨਾਲਾ, ਲੁਧਿਆਣਾ ਪ੍ਰਧਾਨ ਰਾਜ ਸਿੱਧੂ, ਆਦਿ ਹੋਰ ਸਤਿਕਾਰ ਯੋਗ ਪਤਵੰਤੇ ਸੱਜਣ ਹਾਜ਼ਰ ਸਨ

ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਦਾ ਸਵਾਗਤ ਕਰਦੇ ਹੋਏ HS ਬਾਵਾ ਕਾੜੇ ਵਾਲੇ

Tags :