ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸਦੀ ਪਤਨੀ ਨੂੰ ਹੋਈ 7-7 ਸਾਲ ਦੀ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਅਦਾਲਤ ਨੇ ਜੇਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ ਗ਼ੈਰ-ਇਸਲਾਮਿਕ ਵਿਆਹ ਦੇ ਮਾਮਲੇ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ ਦੋਵਾਂ ‘ਤੇ 5-5 ਲੱਖ ਜੁਰਮਾਨਾ ਵੀ ਲਾਇਆ ਹੈ।

ਜਾਣਕਾਰੀ ਅਨੁਸਾਰ, ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖ਼ਵਾਰ ਮੇਨਕਾ ਨੇ ਇਸ ਸਬੰਧੀ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਦੋ ਵਿਆਹਾਂ ਵਿਚਕਾਰ ਲਾਜ਼ਮੀ ਵਕਫੇ ਯਾਨੀ ਇੱਦਤ ਦੀ ਪਾਲਣਾ ਕਰਨ ਦੇ ਇਸਲਾਮੀ ਰਿਵਾਜ ਦੀ ਉਲੰਘਣਾ ਕੀਤੀ ਹੈ।

Tags :