ਦੋ ਨਾਵਾਂ ਇੰਡੀਆ ਅਤੇ ਭਾਰਤ ਨੂੰ ਲੈ ਕੇ ਕਾਫੀ ਬਹਿਸ ਚੱਲ ਰਹੀ ਹੈ। ਇਸ ਚੱਲ ਰਹੀ ਮੁੱਦੇ ਵਿੱਚ ਹੁਣ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਵੀ ਆਪਣੀ ਐਂਟਰੀ ਮਾਰੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਮੁੱਦੇ ‘ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਜ਼ੋਰਦਾਰ ਢੰਗ ਨਾਲ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਾਇਆ।
ਉਨ੍ਹਾਂ ਦੇ ਇਸ ਟਵੀਟ ਨੂੰ ਹੁਣ ਤਾਜ਼ਾ ਖਬਰਾਂ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ, ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਰਕਾਰ ਦੇਸ਼ ਦੇ ਅੰਗਰੇਜ਼ੀ ਨਾਮ INDIA ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਖਬਰਾਂ ਹਨ ਕਿ ਜਲਦ ਹੀ ਸਰਕਾਰ ਇਸ ਪ੍ਰਸਤਾਵ ਨੂੰ ਸੰਸਦ ‘ਚ ਵੀ ਰੱਖ ਸਕਦੀ ਹੈ।
