ਤਹਿਰਾਨ : ਮੱਧ ਪੂਰਬ ਵਿੱਚ ਜਾਰੀ ਖੂਨੀ ਸੰਘਰਸ਼ ਦੌਰਾਨ ਹੁਣ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਇੱਕ ਨਵੇਂ ਅਤੇ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਈਰਾਨ ਦੀ ਫੌਜੀ ਇਕਾਈ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਮੰਗਲਵਾਰ ਨੂੰ ਦੁਨੀਆ ਦੀਆਂ ਵੱਡੀਆਂ ਅਮਰੀਕੀ ਟੈਕਨਾਲੋਜੀ ਕੰਪਨੀਆਂ ਨੂੰ ਸਿੱਧੀ ਚੇਤਾਵਨੀ ਜਾਰੀ ਕੀਤੀ ਹੈ
ਬੁੱਧਵਾਰ ਰਾਤ ਤੋਂ ਹਮਲਿਆਂ ਦਾ ਖ਼ਤਰਾ
ਈਰਾਨੀ ਫੌਜ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਅਧਿਕਾਰੀਆਂ ਦੀਆਂ ਹੱਤਿਆਵਾਂ ਨਾ ਰੁਕੀਆਂ, ਤਾਂ ਬੁੱਧਵਾਰ, 1 ਅਪ੍ਰੈਲ ਨੂੰ ਤਹਿਰਾਨ ਦੇ ਸਮੇਂ ਅਨੁਸਾਰ ਰਾਤ 8:00 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ) ਤੋਂ ਇਨ੍ਹਾਂ ਕੰਪਨੀਆਂ ਦੇ ਦਫਤਰਾਂ ਅਤੇ ਯੂਨਿਟਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। IRGC ਨੇ ਇਨ੍ਹਾਂ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਤੁਰੰਤ ਦਫਤਰ ਛੱਡਣ ਦੀ ਸਲਾਹ ਦਿੱਤੀ ਹੈ
ਨਿਸ਼ਾਨੇ ‘ਤੇ ਕਿਹੜੀਆਂ ਕੰਪਨੀਆਂ ਹਨ?
ਈਰਾਨ ਨੇ ਕੁੱਲ 18 ਅਮਰੀਕੀ ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ‘ਤੇ ਜਾਸੂਸੀ ਅਤੇ ਹਮਲਿਆਂ ਵਿੱਚ ਮਦਦ ਕਰਨ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਵਿੱਚ ਪ੍ਰਮੁੱਖ ਨਾਮ ਹਨ:
- ਟੈਕਨਾਲੋਜੀ: Apple, Google, Meta, Microsoft, HP, Intel, IBM, Cisco, Oracle, Nvidia.
- ਹੋਰ: Tesla, JPMorgan Chase, Boeing.
ਈਰਾਨ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਈਰਾਨੀ ਆਗੂਆਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਨੂੰ ਮਾਰਨ ਲਈ ਕੀਤੀ ਜਾ ਰਹੀ ਹੈ
