ਤੇਹਰਾਨ : ਈਰਾਨ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਕੰਗਾਲੀ ਦੀ ਕਗਾਰ ‘ਤੇ ਹੈ ਅਤੇ ਦੂਜੇ ਪਾਸੇ ਸਰਵਉੱਚ ਨੇਤਾ ਖਾਮੇਨੇਈ ਦੇ ਸ਼ਾਸਨ ਖ਼ਿਲਾਫ਼ ਜਨਤਾ ਦਾ ਗੁੱਸਾ ਫੁੱਟ ਪਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੇ ਹੁਣ ਉਨ੍ਹਾਂ ਦੀ ਕਰੰਸੀ ਵੀ ਡਾਲਰ ਦੇ ਮੁਕਾਬਲੇ ਜ਼ੀਰੋ ਹੋ ਗਈ ਆ
ਕਾਗਜ਼ ਦੇ ਟੁਕੜੇ ਵਾਂਗ ਹੋਈ ‘ਰਿਆਲ’ ਦੀ ਵੈਲਯੂ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਈਰਾਨੀ ਕਰੰਸੀ ‘ਰਿਆਲ’ ਦੀ ਕੀਮਤ ਇੰਨੀ ਡਿੱਗ ਚੁੱਕੀ ਹੈ ਕਿ ਹੁਣ ਇਹ ਲਗਭਗ ‘ਜ਼ੀਰੋ’ ਦੇ ਬਰਾਬਰ ਮਹਿਸੂਸ ਹੋ ਰਹੀ ਹੈ।
ਯੂਰੋ ਦੇ ਮੁਕਾਬਲੇ: ਇੱਕ ਯੂਰੋ ਦੀ ਕੀਮਤ ਈਰਾਨ ਵਿੱਚ 1.72 ਮਿਲੀਅਨ (17 ਲੱਖ ਤੋਂ ਵੱਧ) ਰਿਆਲ ਤੱਕ ਪਹੁੰਚ ਗਈ ਹੈ
Dollar ਦੇ ਮੁਕਾਬਲੇ : ਇੱਕ Dollar ਦੀ ਕੀਮਤ ਈਰਾਨ ਵਿੱਚ 1.1 ਮਿਲੀਅਨ (11ਲੱਖ ਤੋਂ ਵੱਧ) ਰਿਆਲ ਤੱਕ ਪਹੁੰਚ ਗਈ ਹੈ
ਭਾਰਤੀ ਰੁਪਏ ਦੇ ਮੁਕਾਬਲੇ: ਭਾਰਤ ਦਾ ਮਹਿਜ਼ 1 ਰੁਪਿਆ ਈਰਾਨ ਦੇ 12 ਹਜ਼ਾਰ 602 ਰਿਆਲ ਦੇ ਬਰਾਬਰ ਹੈ। ਇਸ ਦਾ ਮਤਲਬ ਹੈ ਕਿ ਇੱਕ ਈਰਾਨੀ ਰਿਆਲ ਦੀ ਕੀਮਤ ਭਾਰਤੀ ਪੈਸਿਆਂ ਵਿੱਚ ਸਿਰਫ਼ 0.000079 ਰੁਪਏ ਰਹਿ ਗਈ ਹੈ
ਆਰਥਿਕ ਤੰਗੀ ਤੋਂ ਸ਼ੁਰੂ ਹੋਈ ‘ਕ੍ਰਾਂਤੀ’
ਇਹ ਵਿਰੋਧ ਪ੍ਰਦਰਸ਼ਨ 28 ਦਸੰਬਰ 2025 ਨੂੰ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਵਿਰੁੱਧ ਸ਼ੁਰੂ ਹੋਏ ਸਨ। ਪਰ ਕਰੰਸੀ ਦੀ ਭਾਰੀ ਗਿਰਾਵਟ ਨੇ ਤੇਲ ਦੀ ਅਮੀਰੀ ਵਾਲੇ ਇਸ ਦੇਸ਼ ਵਿੱਚ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ। ਤੇਹਰਾਨ ਸਮੇਤ ਈਰਾਨ ਦੇ ਵੱਡੇ ਸ਼ਹਿਰਾਂ ਵਿੱਚ ਲੋਕ ਹੁਣ ਸਿਰਫ਼ ਰੋਟੀ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਅਤੇ ਮੌਜੂਦਾ ਇਸਲਾਮਿਕ ਸ਼ਾਸਨ ਦੇ ਖਾਤਮੇ ਲਈ ਲੜ ਰਹੇ ਹਨ।
ਖਾਮੇਨੇਈ ਵਿਰੁੱਧ ਨਾਅਰੇਬਾਜ਼ੀ ਅਤੇ ‘ਸ਼ਾਹ’ ਦੀ ਵਾਪਸੀ ਦੀ ਮੰਗ
ਈਰਾਨ ਦੀ ਨੌਜਵਾਨ ਪੀੜ੍ਹੀ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੜਕਾਂ ‘ਤੇ ਹਨ। ਪ੍ਰਦਰਸ਼ਨਕਾਰੀ ਖੁੱਲ੍ਹੇਆਮ ‘ਖਾਮੇਨੇਈ ਮੁਰਦਾਬਾਦ’ ਦੇ ਨਾਅਰੇ ਲਗਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਹੁਣ 1979 ਦੀ ਕ੍ਰਾਂਤੀ ਤੋਂ ਪਹਿਲਾਂ ਵਾਲੇ ਸ਼ਾਸਨ ਨੂੰ ਯਾਦ ਕਰ ਰਿਹਾ ਹੈ। ਲੋਕ ਈਰਾਨ ਦੇ ਆਖਰੀ ਸ਼ਾਹ ਦੇ ਬੇਟੇ ਰਜ਼ਾ ਪਹਿਲਵੀ ਦੀ ਵਾਪਸੀ ਦੀ ਮੰਗ ਕਰ ਰਹੇ ਹਨ
ਮੁੱਖ ਬਿੰਦੂ:
ਦੋ ਹਫ਼ਤਿਆਂ ਤੋਂ ਜਾਰੀ: ਪੂਰੇ ਈਰਾਨ ਵਿੱਚ ਇਸਲਾਮਿਕ ਸ਼ਾਸਨ ਵਿਰੁੱਧ ਵੱਡੇ ਪੱਧਰ ‘ਤੇ ਪ੍ਰਦਰਸ਼ਨ।
ਆਰਥਿਕ ਬਦਹਾਲੀ: ਰਿਆਲ ਦੀ ਵੈਲਯੂ ਡਿੱਗਣ ਨਾਲ ਦੇਸ਼ ਵਿੱਚ ਹਾਹਾਕਾਰ।
ਸਿਆਸੀ ਸੰਕਟ: ਲੋਕਾਂ ਨੇ ਮੌਜੂਦਾ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਨਕਾਰਿਆ


IranProtests #IranianRial #GlobalEconomy #AyatollahKhamenei #CurrencyCrash #PunjabiNews #IranCrisis2026

