ਅੰਮ੍ਰਿਤਸਰ ਵਿੱਚ ਇੱਕ ਕੈਫੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਤਰਨਤਾਰਨ ਪੁਲਿਸ ਵੱਲੋਂ ਅਚਾਨਕ ਹਿਰਾਸਤ ਵਿੱਚ ਲਿਆ ਗਿਆ। ਜਾਣਕਾਰੀ ਮੁਤਾਬਕ, ਪੁਲਿਸ ਟੀਮ ਨੇ ਰਣਜੀਤ ਐਵੇਨਿਊ ਸਥਿਤ ਕੈਫੇ ‘ਚ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਦੋਸਤਾਂ ਨਾਲ ਬੈਠੇ ਸਮੇਂ ਹੀ ਕਸਟਡੀ ‘ਚ ਲੈ ਲਿਆ।
ਗ੍ਰਿਫ਼ਤਾਰੀ ਦੇ ਸਹੀ ਕਾਰਨ ਬਾਰੇ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹਾਲਾਂਕਿ, ਪੁਲਿਸ ਨੇ ਕੈਫੇ ਦਾ DVR ਆਪਣੇ ਕਬਜ਼ੇ ਵਿੱਚ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਤਰਨਤਾਰਨ ਉਪ ਚੋਣਾਂ ਦੌਰਾਨ ਨਛੱਤਰ ਗਿੱਲ ਨੂੰ ਪੁਲਿਸ ਵੱਲੋਂ ਕਈ ਵਾਰ ਚੇਤਾਵਨੀਆਂ ਮਿਲੀਆਂ ਸਨ।
ਮੌਕੇ ‘ਤੇ ਕੀਤੀ ਗਈ ਕਾਰਵਾਈ ਦੀ ਅਗਵਾਈ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ DSP ਅਤੁਲ ਸੋਨੀ ਨੇ ਕੀਤੀ।
ਹਾਲਾਂਕਿ ਗ੍ਰਿਫ਼ਤਾਰੀ ਦਾ ਅਧਿਕਾਰਕ ਕਾਰਨ ਸਾਹਮਣੇ ਨਹੀਂ ਆਇਆ, ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਕਦਮ ਉਪ ਚੋਣਾਂ ਨਾਲ ਸਬੰਧਤ ਸੋਸ਼ਲ ਮੀਡੀਆ ਪੋਸਟਾਂ ਦੇ ਮਾਮਲੇ ਨਾਲ ਜੁੜਿਆ ਹੋ ਸਕਦਾ ਹੈ। ਤਰਨਤਾਰਨ ਚੋਣ ਦੌਰਾਨ ਅਕਾਲੀ ਦਲ ਵੱਲੋਂ ਸਰਕਾਰ ਵਿਰੁੱਧ ਕੀਤੀਆਂ ਕਈ ਡਿਜ਼ਿਟਲ ਮੁਹਿੰਮਾਂ ਵਿੱਚ ਨਛੱਤਰ ਗਿੱਲ ਦੀ ਭੂਮਿਕਾ ਮਹੱਤਵਪੂਰਨ ਰਹੀ ਸੀ, ਕਿਉਂਕਿ ਪਾਰਟੀ ਦੇ ਜ਼ਿਆਦਾਤਰ ਡਿਜ਼ਿਟਲ ਕੰਟੈਂਟ ਦੀ ਮਨਜ਼ੂਰੀ ਅਤੇ ਅਪਲੋਡ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੀ ਸੀ।
ਗੌਰਤਲਬ ਹੈ ਕਿ ਨਛੱਤਰ ਸਿੰਘ ਗਿੱਲ ਨੂੰ ਅਕਤੂਬਰ 2018 ਵਿੱਚ ਪਾਰਟੀ ਦੇ IT ਸੈੱਲ ਦਾ ਪ੍ਰਧਾਨ ਬਣਾਇਆ ਗਿਆ ਸੀ

