ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ, ਸ੍ਰੀ ਹਰਪਾਲ ਸਿੰਘ ਚੀਮਾ ਨੇ ਹਾਲ ਹੀ ਵਿੱਚ ਇੱਕ ਅਜਿਹੇ ਆਯੁਰਵੈਦਿਕ ਵੈਦ ਨੂੰ ਸਨਮਾਨਿਤ ਕੀਤਾ ਹੈ, ਜਿਨ੍ਹਾਂ ਨੇ ਆਪਣੇ ਦੇਸੀ ਇਲਾਜ ਅਤੇ ਖਾਸ ਤੌਰ ‘ਤੇ ਤਿਆਰ ਕੀਤੇ ਕਾੜੇ ਤੇ ਦਵਾਈ ਰਾਹੀਂ ਲੱਖਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਮੁਕਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਇਹ ਵੈਦ, ਜਿਨ੍ਹਾਂ ਨੂੰ ਆਮ ਲੋਕਾਂ ਵਿੱਚ ‘ਕਾੜੇ ਵਾਲੇ ਵੈਦ’ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਪੰਜਾਬ ਚ’ ਕਾਫੀ ਮਸ਼ਹੂਰ ਨੇ, ਤੇ ਇਨ੍ਹਾਂ ਦਾ ਜੋ ਆਯੁਰਵੈਦਿਕ ਕਾੜਾ ਜੋ ਕਿ 148 ਬਿਮਾਰੀਆਂ ਤੇ ਕੰਮ ਕਰਦਾ ਆ ਤੇ ਇਨ੍ਹਾਂ ਦੀਆ ਬ੍ਰਾਂਚਾਂ ਲੁਧਿਆਣਾ, ਦਸੂਹਾ, ਕੁਰੁਸੇਕਤਰਾ, ਮਾਨਸਾ, ਜਿਥੇ ਹਰ ਰੋਜ਼ ਹਜ਼ਾਰਾਂ ਮਰੀਜ ਦਵਾਈ ਲੈਣ ਆਉਂਦੇ ਨੇ | ਉਨ੍ਹਾਂ ਦਾ ਇਹ ਦੇਸੀ ਕਾੜਾ, ਜੜੀ-ਬੂਟੀਆਂ ‘ਤੇ ਆਧਾਰਿਤ ਹੈ ਅਤੇ ਇਸਦੇ ਸੇਵਨ ਨਾਲ ਗੰਭੀਰ ਤੋਂ ਗੰਭੀਰ ਰੋਗਾਂ ਤੋਂ ਛੁਟਕਾਰਾ ਮਿਲਦਾ ਆ
REAL HEROS ਦੇ ਇੱਕ ਆਯੋਜਿਤ ਸਮਾਗਮ ਚ’ ਮੰਤਰੀ ਹਰਪਾਲ ਚੀਮਾ ਨੇ ਸਟੇਜ ਤੇ’ ਬੁਲਾਕੇ HS ਬਾਵਾ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਸਰਕਾਰ ਅਜਿਹੇ ਲੋਕਾਂ ਦੀ ਦਿਲੋਂ ਕਦਰ ਤੇ ਸਨਮਾਨ ਕਰਦੀ ਹੈ ਜੋ ਪੰਜਾਬ ਦੇ ਲੋਕਾਂ ਨੂੰ ਤੰਦੁਰਸਤ ਰੱਖਣ ਚ’ ਮਦਦ ਕਰਦੇ ਨੇ । ਉਨ੍ਹਾਂ ਨੇ ਵੈਦ ਦੀ ਸੇਵਾ ਭਾਵਨਾ ਅਤੇ ਆਯੁਰਵੈਦਿਕ ਗਿਆਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਯੁਰਵੈਦ ਸਾਡੀ ਪ੍ਰਾਚੀਨ ਧਰੋਹਰ ਹੈ ਅਤੇ ਇਸਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਲੋੜ ਹੈ। ਇਸ ਸਨਮਾਨ ਨਾਲ ਨਾ ਸਿਰਫ਼ ਵੈਦ ਨੂੰ ਹੌਸਲਾ ਮਿਲਿਆ ਹੈ, ਬਲਕਿ ਪੰਜਾਬ ਵਿੱਚ ਦੇਸੀ ਇਲਾਜ ਪ੍ਰਣਾਲੀ ਨੂੰ ਵੀ ਹੋਰ ਉਤਸ਼ਾਹ ਮਿਲਿਆ ਹੈ
#hsbawa #KaadewaleVaid #punjabmashoor #punjabfamous
