ਮੁਹਾਲੀ ਦੇ ਇੱਕ ਪਿੰਡ ਮਨੌਲੀ ਤੋ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੱਲਯੁਗੀ ਪੁੱਤ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਪਰਿਵਾਰ ਤੇ ਰੇਂਜ ਰੋਵਰ ਚੜ੍ਹਾ ਦਿੱਤੀ। ਦੱਸ ਦਈਏ ਕਿ ਇਸ ਦਰਦਨਾਕ ਘਟਨਾ ਵਿੱਚ ਮੁਲਜ਼ਮ ਦੇ ਚਚੇਰੇ ਭਰਾ ਰਣਜੀਤ ਸਿੰਘ ਉਮਰ 40 ਸਾਲ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਸੀ ਅਤੇ ਇਸ ਦੋਰਾਨ ਲੜਕੇ ਦਵਿੰਦਰ ਦਾ ਪਰਿਵਾਰ ਨਾਲ ਕੋਈ ਝਗੜਾ ਹੋ ਗਿਆ ਅਤੇ ਦਵਿੰਦਰ ਘਰ ਤੋ ਗੁੱਸੇ ਹੋ ਕੇ ਆਪਣੀ ਰੇਜ ਰੋਵਰ ਲੈ ਕੇ ਨਿਕਲਣ ਲੱਗਾ ਸੀ ਤਾਂ ਇਸ ਦੋਰਾਨ ਉਸਦੇ ਚਾਚਾ, ਚਚੇਰੇ ਭਰਾ ਅਤੇ ਉਸਦੀ ਮਾਤਾ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਵਿੰਦਰ ਨੇ ਗੁੱਸੇ ਵਿੱਚ ਆ ਕੇ ਆਪਣੇ ਹੀ ਪਰਿਵਾਰ ਤੇ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਵਿੱਚ ਦਵਿੰਦਰ ਦੇ ਚਚੇਰੇ ਭਰਾ ਦੀ ਮੌਤ ਹੋ ਗਈ ਜਦਕਿ ਉਸਦੀ ਮਾਤਾ ਅਤੇ ਚਾਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਹਨਾਂ ਦਾ ਇੱਕ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
