ਪੰਜਾਬ ਦੇ 21 ਸਾਲਾਂ ਜਸਕਰਨ ਨੇ ਰਚਿਆ ਇਤਿਹਾਸ, KBC ਵਿੱਚ 1 ਕਰੋੜ ਜਿੱਤਣ ਵਾਲਾ ਬਣਿਆ ਪਹਿਲਾ ਪੰਜਾਬੀ ਨੌਜ਼ਵਾਨ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’  ‘ਚ ਕਈ ਪ੍ਰਤੀਯੋਗੀ ਸ਼ਾਨਦਾਰ ਪ੍ਰਦਰਸ਼ਨ ਕਰ ਚੁਕੇ ਹਨ ਅਤੇ ਵੱਡੀ ਰਕਮ ਜਿੱਤ ਚੁਕੇ ਹਨ। ਹੁਣ ਇਸ ਸ਼ੋਅ ਵਿੱਚ ਪੰਜਾਬ ਦਾ ਰਹਿਣ ਵਾਲਾ ਜਸਕਰਨ ਵੀ ਪਹੁੰਚਿਆ, ਜਿਸਨੇ 1 ਕਰੋੜ ਦੀ ਰਕਮ ਜਿੱਤੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਸਾਹਮਣੇ 7 ਕਰੋੜ ਰੁਪਏ ਦਾ ਸਵਾਲ ਆਵੇਗਾ।

ਜਸਕਰਨ ਪੰਜਾਬ ਦੇ ਪਿੰਡ ਖਾਲੜਾ ਦਾ ਵਸਨੀਕ ਹੈ, ਜੋ ਕਿ ਬਹੁਤ ਛੋਟਾ ਪਿੰਡ ਹੈ। ਜਸਕਰਨ ਦੱਸਦਾ ਹੈ ਕਿ ਉਸਦੇ ਪਿੰਡ ਦੇ ਗਿਣੇ- ਚੁਣੇ ਹੋਏ ਲੋਕ ਹੀ ਗ੍ਰੈਜੂਏਟ ਹਨ ਅਤੇ ਉਹ ਉਨ੍ਹਾਂ ਲੋਕਾਂ ‘ਚ ਆਉਂਦਾ ਹੈ। ਉਸਨੂੰ ਆਪਣੇ ਪਿੰਡ ਤੋਂ ਕਾਲਜ ਜਾਣ ਲਈ ਚਾਰ ਘੰਟੇ ਲੱਗ ਜਾਂਦੇ ਹਨ। ਜਸਕਰਨ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹੈ।  ਜਸਕਰਨ ਦਾ ਕਹਿਣਾ ਹੈ ਕਿ ‘ਕੇਬੀਸੀ’ ਤੋਂ ਜਿੱਤੀ ਗਈ ਰਕਮ ਉਸਦੀ ਪਹਿਲੀ ਕਮਾਈ ਹੈ।

Tags :