ਨਵੀਂ ਦਿੱਲੀ- ਐਲੋਨ ਮਸਕ ਵੱਲੋ ਹੁਣ ਤੱਕ ਕਈ ਸਾਰੇ ਟਵਿੱਟਰ ਵਿੱਚ ਕਈ ਸਾਰੇ ਬਦਲਾਅ ਕੀਤੇ ਜਾ ਚੁੱਕੇ ਹਨ। ਹੁਣ ਮਸਕ ਨੇ X ਯੂਜ਼ਰਸ ਲਈ ਵੱਡਾ ਐਲਾਨ ਕੀਤਾ ਹੈ ਕਿ ਟਵਿੱਟਰ ਤੇ ਆਡੀਓ ਅਤੇ ਵੀਡੀਓ ਕਾਲਾਂ ਦੀ ਸਹੂਲਤ ਵੀ ਸ਼ੁਰੂ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਵੀਡੀਓ ਜਾਂ ਆਡੀਓ ਕਾਲ ਲਈ ਮੋਬਾਈਲ ਨੰਬਰ ਦੀ ਲੋੜ ਨਹੀਂ ਹੋਵੇਗੀ।
ਮਸਕ ਨੇ ਐਕਸ ‘ਤੇ ਆਪਣੀ ਇਕ ਪੋਸਟ ਵਿਚ ਕਿਹਾ ਕਿ ਆਡੀਓ ਅਤੇ ਵੀਡੀਓ ਕਾਲਾਂ ਲਈ ਕਿਸੇ ਫੋਨ ਨੰਬਰ ਦੀ ਲੋੜ ਨਹੀਂ ਹੋਵੇਗੀ। ਐਕਸ ਚੀਫ ਨੇ ਕਿਹਾ ਕਿ ਆਡੀਓ ਅਤੇ ਵੀਡੀਓ ਕਾਲ ਦੀ ਸੁਵਿਧਾ iOS, Android, Mac ਅਤੇ PC ‘ਤੇ ਕੰਮ ਕਰੇਗੀ। ਐਲੋਨ ਮਸਕ ਆਪਣੀ ਮਸ਼ਹੂਰ ਐਪ X ਨੂੰ ਸੁਪਰ ਐਪ ਵਿੱਚ ਬਦਲਣ ਦੀ ਯੋਜਨਾ ਬਣਾ ਰਿਹਾ ਹੈ।
