ਨਵੀਂ ਦਿੱਲੀ : NEET-UG ਪ੍ਰੀਖਿਆ ਦੇ ਨਤੀਜੇ ਆਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਪ੍ਰੀਖਿਆ ਵਿੱਚ ਪੰਜਾਬ ਦੇ ਹੋਣਹਾਰ ਵਿਦਿਆਰਥੀ ਆਰਯਨ ਨੇ ਟੌਪ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਸਫਲਤਾ ‘ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਰਾਹੀਂ ਖੁਸ਼ੀ ਜ਼ਾਹਰ ਕੀਤੀ ਹੈ
ਆਰਯਨ ਲਈ ਪ੍ਰੇਰਨਾਦਾਇਕ ਸ਼ਬਦ
ਅਰਵਿੰਦ ਕੇਜਰੀਵਾਲ ਨੇ ਆਰਯਨ ਨੂੰ ਵਧਾਈ ਦਿੰਦਿਆਂ ਲਿਖਿਆ, “ਆਰਯਨ, NEET-UG ਪ੍ਰੀਖਿਆ ਵਿੱਚ ਟੌਪ ਕਰਨ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਪੰਜਾਬ ਦਾ ਮਾਣ ਵਧਾਇਆ ਹੈ। ਤੁਸੀਂ ਦੇਸ਼ ਭਰ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਸੱਚੀ ਪ੍ਰੇਰਣਾ ਹੋ।”
ਸਫਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ
ਕੇਜਰੀਵਾਲ ਨੇ ਸਿਰਫ ਟੌਪਰ ਹੀ ਨਹੀਂ, ਸਗੋਂ ਪ੍ਰੀਖਿਆ ਪਾਸ ਕਰਨ ਵਾਲੇ ਹਰ ਵਿਦਿਆਰਥੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਦਾ ਨਾਂ ਇਸੇ ਤਰ੍ਹਾਂ ਰੌਸ਼ਨ ਕਰਦੇ ਰਹੋ।”
“ਹਿੰਮਤ ਨਾ ਹਾਰੋ, ਵਾਪਸੀ ਕਰੋਗੇ ਸ਼ਾਨਦਾਰ!”
ਅਸਫਲ ਰਹਿਣ ਵਾਲੇ ਵਿਦਿਆਰਥੀਆਂ ਲਈ ਕੇਜਰੀਵਾਲ ਦਾ ਸੰਦੇਸ਼:
“ਮੇਰੇ ਪਿਆਰੇ ਬੱਚਿਓ, ਜੋ ਇਸ ਵਾਰ ਸਫਲ ਨਹੀਂ ਹੋ ਸਕੇ, ਉਨ੍ਹਾਂ ਨੂੰ ਮੈਂ ਕਹਾਂਗਾ ਕਿ ਬਿਲਕੁਲ ਵੀ ਦਿਲ ਨਾ ਛੋਟਾ ਕਰੋ। ਸਖ਼ਤ ਮਿਹਨਤ ਜਾਰੀ ਰੱਖੋ, ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਅਗਲੀ ਵਾਰ ਹੋਰ ਵੀ ਮਜ਼ਬੂਤੀ ਨਾਲ ਵਾਪਸੀ ਕਰੋਗੇ
