ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ Arvind Kejriwal ਨੇ E20 ਪੈਟਰੋਲ ਦੇ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ E20 ਨੂੰ ਲਾਗੂ ਕਰਨ ਦੇ ਤਰੀਕੇ ਨੂੰ ਲੈ ਕੇ ਇੱਕ ਚੁਟਕਲੇ ਦਾ ਹਵਾਲਾ ਦਿੰਦਿਆਂ ਆਪਣੀ ਗੱਲ ਲੋਕਾਂ ਸਾਹਮਣੇ ਰੱਖੀ।
ਕੇਜਰੀਵਾਲ ਨੇ ਕਿਹਾ, “ਸਾਡੇ ਦੇਸ਼ ਵਿੱਚ E20 ਕਿਵੇਂ ਲਾਗੂ ਕੀਤਾ ਜਾ ਰਿਹਾ ਹੈ, ਆਓ ਮੈਂ ਤੁਹਾਨੂੰ ਇੱਕ ਚੁਟਕਲੇ ਰਾਹੀਂ ਸਮਝਾਉਂਦਾ ਹਾਂ।” ਉਨ੍ਹਾਂ ਦੇ ਇਸ ਬਿਆਨ ਦਾ ਮਕਸਦ E20 ਪੈਟਰੋਲ ਨੂੰ ਲੈ ਕੇ ਲੋਕਾਂ ਵਿਚ ਚੱਲ ਰਹੀ ਚਰਚਾ ਅਤੇ ਸਵਾਲਾਂ ਵੱਲ ਧਿਆਨ ਖਿੱਚਣਾ ਸੀ
