ਬੈਂਕ ਦੇ ਕਰਜ਼ੇ ਤੋ ਤੰਗ ਆ ਕੇ ਕਿਸਾਨ ਨੇ ਕੀਤੀ ਖੁਦਕਸ਼ੀ, 12 ਲੱਖ ਦਾ ਲਿਆ ਸੀ ਕਰਜ਼ਾ

ਪਟਿਆਲਾ ਵਿੱਚ ਬੈਂਕ ਦੇ ਕਰਜ਼ੇ ਤੋ ਤੰਗ ਆ ਕੇ ਪਿੰਡ ਸਹਿਜ਼ਪੁਰਾ ਖੁਰਦ ਦੇ ਕਿਸਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਮਿ੍ਰਤਕ ਦੀ ਪਹਿਚਾਣ ਉਮਰ 32 ਸਾਲ ਗੁਰਜਿੰਦਰ ਸਿੰਘ ਵਜੋ ਹੋਈ ਹੈ। ਦੱਸ ਦਈਏ ਕਿ ਗੁਰਜਿੰਦਰ ਸਿੰਘ ਨੂੰ ਸਰਕਾਰੀ ਬੈਕ ਵੱਲੋ ਪੁਰਾਣੇ ਕਰਜ਼ੇ ਦੇ 12 ਲੱਖ ਰੁਪਏ ਜ਼ਮ੍ਹਾਂ ਕਰਵਾਉਣ ਦਾ ਨੋਟਿਸ ਦਿੱਤਾ ਗਿਆ ਸੀ ਜਿਸਤੋ ਬਾਅਦ ਉਹ ਪਰੇਸ਼ਾਨ ਰਹਿਣ ਲੱਗਾ ਅਤੇ ਉਸਨੇ ਇਹ ਖੋਫਨਾਕ ਕਦਮ ਚੁੱਕ ਲਿਆ। ਪੁਲਿਸ ਨੇ ਮਿ੍ਰਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags :