ਸੀਐਮ ਮਾਨ ਨਾਲ ਗੱਲਬਾਤ ਕਰਨ ਤੋ ਬਾਅਦ ਕਿਸਾਨਾਂ ਨੇ ਕੀਤਾ ਧਰਨਾ ਖਤਮ

ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾ ਵੱਲੋ ਮੀਟਿੰਗ ਕਰਨ ਤੋ ਬਾਅਦ ਕਿਸਾਨਾ ਨੇ ਧਰਨਾ ਚੁੱਕ ਦਿੱਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਭਗਵੰਤ ਮਾਨ ਨੇ ਦੱਸਿਆ ਕਿ  ਮੀਟਿੰਗ ਬਹੁਤ ਹੀ ਖ਼ੁਸ਼ਨੁਮਾ ਮਾਹੌਲ ‘ਚ ਹੋਈ ਹੈ ਤੇ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਰੇਲਵੇ ਟਰੈਕ ਤਾਂ ਉਨ੍ਹਾਂ ਨੇ ਖ਼ਾਲੀ ਕਰ ਦਿੱਤੇ ਹਨ।

ਇਸਤੋਂ ਇਲਾਵਾ ਮੇਨ ਹਾਈਵੇਅ ਵੀ ਜਲਦੀ ਹੀ ਕਿਸਾਨਾਂ ਵੱਲੋਂ ਖ਼ਾਲੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਇਸ ਗੱਲ ‘ਤੇ ਸਹਿਮਤ ਹੋਈਆਂ ਹਨ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਹਨ, ਉਹ ਭਵਿੱਖ ‘ਚ ਨਹੀਂ ਆਉਣੀਆਂ ਚਾਹੀਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸਾਡੇ ਪੰਜਾਬ ਦਾ ਧੂਰਾ ਹੈ। ਜੇਕਰ ਮਿੱਲਾਂ ਕਮਾ ਰਹੀਆਂ ਹਨ ਤਾਂ ਕਿਸਾਨ ਨੂੰ ਵੀ ਉਸਦਾ ਫ਼ਾਇਦਾ ਮਿਲਣਾ ਚਾਹੀਦਾ ਹੈ।

Tags :