ਕੌਣ ਨੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਕਈ ਮਸ਼ਹੂਰ ਗੈਂਗਸਟਰਾ ਦਾ ਕਰ ਚੁੱਕੇ ਨੇ ਇਨਕਾਉਂਟਰ

ਜਲੰਧਰ ਸ਼ਹਿਰ ਦੇ ਨਵੇਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਖੌਫ ਲਗਾਤਾਰ ਗੈਂਗਸਟਰਾ ਵਿੱਚ ਦੇਖਣ ਨੂੰ ਮਿਲਦਾ ਹੈ ਕਿਉਕਿ ਉਹਨਾਂ ਨੇ ਕਈ ਸਾਰੇ ਗੈਂਗਸਟਰਾ ਦਾ ਇਨਕਾਉਟਰ ਕੀਤਾ ਹੈ। ਦੱਸ ਦਈਏ ਕਿ ਉਹਨਾਂ ਨੇ ਸਾਲ 2012 ਵਿੱਚ ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਸ਼ੇਰਾ ਖੁੰਮਣ ਨੂੰ ਇਕ ਇਨਕਾਉਟਰ ਵਿੱਚ ਮਾਰ ਕੇ ਢੇਰ ਕੀਤਾ ਸੀ। ਇਸਤੋਂ ਇਲਾਵਾ ਉਹਨਾਂ ਨੇ ਮੋਹਾਲੀ ਵਿੱਚ ਗੈਂਗਸਟਰ ਲਾਰੇਸ ਬਿਸ਼ਨੋਈ ਦੇ ਕਰੀਬੀ ਅੰਕਿਤ ਭਾਦੂ ਨੂੰ ਮਾਰਿਆ ਸੀ। ਜਿਸਤੋ ਬਾਅਦ ਚਹਿਲ ਨੂੰ ਲਗਾਤਾਰ ਮਾਰਨੇ ਦੀਆ ਧਮਕੀਆ ਮਿਲਦੀਆ ਰਹੀਆ ਜਿਸਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਸੀ। ਦੱਸ ਦਈਏ ਕਿ ਇਹ ਮੂਲ ਰੂਪ ਤੋ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੇ 2005 ਵਿੱਚ ਚੰਡੀਗੜ੍ਹ ਪੁਲਿਸ ਵਿੱਚ ASI ਦੇ ਤੋਰ ਤੇ ਜੁਆਨਿੰਗ ਕੀਤੀ ਸੀ । ਚਹਿਲ ਆਪਣੇ ਨਾਲ ਹਮੇਸ਼ਾ ਬੈਗ ਵਿੱਚ ਕਿਤਾਬਾ ਰੱਖਦੇ ਸਨ ਉਹਨਾਂ ਨੂੰ ਜਦੋਂ ਵੀ ਪੜ੍ਹਨ ਦਾ ਮੌਕਾ ਮਿਲਦਾ ਸੀ ਉਹ ਹਮੇਸ਼ਾ ਹੀ ਬੈਠ ਕੇ ਪੜ੍ਹਨ ਲੱਗ ਜਾਂਦੇ ਸਨ। ਜਿਸ ਤੋਂ ਬਾਅਦ ਉਹਨਾਂ ਨੇ ਸਖਤ ਮਿਹਨਤ ਕਰਨ ਤੋਂ ਬਾਅਦ UPSC ਵਿੱਚ 82ਵੀਂ ਰੈਕ ਹਾਸਿਲ ਕੀਤਾ।