ਪਲੀਜ਼ ਸਾਨੂੰ TROLL ਨਾ ਕਰੋ, ਹਸਪਤਾਲ ਤੋਂ LIVE ਹੋਇਆ ਕੁੱਲੜ ਪੀਜ਼ੇ ਵਾਲਾ

ਜਲੰਧਰ: ‘ਕੁੱਲ੍ਹੜ ਪੀਜ਼ਾ’ ਕਪਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਨਿੱਜੀ ਵੀਡੀਓਜ਼ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ਦਾ ਸਾਹਮਣਾ ਕਰ ਚੁੱਕੇ ਸਹਿਜ ਅਰੋੜਾ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੀ ਪਤਨੀ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲ ਨਾ ਕਰਨ ਦੀ ਅਪੀਲ ਕੀਤੇ ਜਾਣ ਦੀ ਗੱਲ ਵੀ ਚਰਚਾ ਵਿੱਚ ਹੈ।

ਮਿਲੀ ਜਾਣਕਾਰੀ ਅਨੁਸਾਰ, ਸਹਿਜ ਨੇ ਆਪਣੀ ਸਿਹਤ ਅਤੇ ਨਿੱਜੀ ਹਾਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਲੋਕ ਉਨ੍ਹਾਂ ਦੀ ਪਤਨੀ ਨੂੰ ਨਿਸ਼ਾਨਾ ਨਾ ਬਣਾਉਣ ਅਤੇ ਉਸ ਨੂੰ ਟ੍ਰੋਲ ਕਰਨ ਤੋਂ ਗੁਰੇਜ਼ ਕਰਨ