ਆਂਧਰਾ ਪ੍ਰਦੇਸ਼: ਚੰਦਰਯਾਨ-3 ਲੈਂਡਰ ਵਿਕਰਮ ਨੂੰ ਅੱਜ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੁਪਹਿਰ 2.35 ਤੇ ਲਾਂਚ ਕੀਤਾ ਗਿਆ। ਇਸਰੋ ਦੁਆਰਾ ਸੰਚਾਲਿਤ, ਇਹ ਭਾਰਤ ਦਾ ਤੀਜਾ ਚੰਦਰ ਮਿਸ਼ਨ ਹੈ। ਚੰਦਰਯਾਨ-3 ਚੰਦਰਯਾਨ-2 ਦਾ ਫਾਲੋ-ਅੱਪ ਮਿਸ਼ਨ ਹੈ, ਜਿਸ ਨੇ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਲੈਂਡਿੰਗ ਅਤੇ ਚੱਕਰ ਲਗਾਉਣ ਦੀ ਪੂਰੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ।
ਚੰਦਰਯਾਨ-3 40 ਦਿਨਾਂ ਦੀ ਯਾਤਰਾ ਤੋਂ ਬਾਅਦ 23 ਅਗਸਤ ਨੂੰ ਸ਼ਾਮ 5.47 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਦੱਸ ਦੇਈਏ ਕਿ 23 ਅਗਸਤ ਨੂੰ ਆਖਰੀ ਲੈਂਡਿੰਗ ਨੂੰ ਇਸਰੋ ਦੇ ਬੈਂਗਲੁਰੂ ਸਟੇਸ਼ਨ ਦੁਆਰਾ ਟਰੈਕ ਕੀਤਾ ਜਾਵੇਗਾ। ਜੇਕਰ ਵਿਕਰਮ ਸਾਫਟ ਲੈਂਡਿੰਗ ‘ਚ ਸਫਲ ਹੋ ਜਾਂਦਾ ਹੈ ਤਾਂ ਇਹ ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਇਹ ਵਿਗਿਆਨਕ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।
