ਮੂਸੇਵਾਲਾ ਨੂੰ ਮਾਰਨ ਦੀ ਇੱਕ ਸਾਲ ਤੋਂ ਚੱਲ ਰਹੀ ਸੀ ਪਲੈਨਿੰਗ, ਬਿਸ਼ਨੋਈ ਨੇ ਇੰਟਰਵਿਊ ਦੌਰਾਨ ਕੀਤੇ ਵੱਡੇ ਖੁਲਾਸੇ

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮਾਸਟਰਮਾਈਂਡ ਕਰੀਬ 10 ਮਹੀਨੇ ਬਾਅਦ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਕੈਮਰੇ ਸਾਹਮਣੇ ਆਇਆ | ABP ਨਿਊਜ਼ ਨੂੰ ਇੰਟਰਵਿਊ ਦਿੰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਅੰਦਰੋਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੇਨਨਿੰਗ ਇੱਕ ਸਾਲ ਤੋਂ ਚੱਲ ਰਹੀ ਸੀ |

ਮੀਡਿਆ ਨਾਲ ਗੱਲ ਕਰਦੇ ਲਾਰੈਂਸ ਬਿਸ਼ਨੋਈ ਨੇ ਕਿਹਾ, ਗੋਲਡੀ ਬਰਾੜ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਸੀ ਤੇ ਕਤਲ ਬਾਰੇ ਮੈਨੂੰ ਪਹਿਲਾਂ ਹੀ ਪਤਾ ਸੀ, ਪਰ ਇਸ ਵਿੱਚ ਮੇਰਾ ਕੋਈ ਹੱਥ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਨੂੰ ਮਜ਼ਬੂਤ ​​ਕਰ ਰਿਹਾ ਸੀ ਤੇ ਮੈਂ ਗੋਲਡੀ ਬਰਾੜ ਨੂੰ ਕਿਹਾ ਕਿ ਸਿੱਧੂ ਮੂਸੇਵਾਲਾ ਵੀ ਸਾਡਾ ਦੁਸ਼ਮਣ ਹੈ। ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਮੈਨੂੰ ਗੁੱਸਾ ਸੀ ਅਤੇ ਉਸ ਕਤਲ ਵਿੱਚ ਮੂਸੇਵਾਲਾ ਵੀ ਸ਼ਾਮਲ ਸੀ।

ਲਾਰੈਂਸ ਬਿਸ਼ਨੋਈ ਨੇ ਅੱਗੇ ਬੋਲਦਿਆਂ ਕਿਹਾ ਕਿ ਮੂਸੇਵਾਲਾ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਦਾ ਸਮਰਥਨ ਕਰਦਾ ਸੀ ਤੇ ਉਸ ਸਮੇਂ ਉਹ ਬਹੁਤ ਵੱਡਾ ਨਾਮ ਸੀ ਤੇ ਪੁਲੀਸ ਵੀ ਇਸ ਦੇ ਪ੍ਰਭਾਵ ਹੇਠ ਕੰਮ ਕਰਦੀ ਸੀ। ਮੂਸੇਵਾਲਾ ਕਾਂਗਰਸ ਵਿੱਚ ਇਸ ਲਈ ਸ਼ਾਮਲ ਹੋਏ ਕਿਉਂਕਿ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ।

ਲੌਰੈਂਸ ਬਿਸ਼ਨੋਈ ਨੇ ਕਿਹਾ ਕਿ ਸ਼ਾਇਦ ਮੂਸੇਵਾਲਾ ਗੈਂਗਸਟਰ ਬਣਨਾ ਚਾਹੁੰਦਾ ਸੀ ਤੇ ਉਹ ਆਪਣੇ ਗੀਤਾਂ ਨੂੰ ਸਾਕਾਰ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ, ”ਮੈਨੂੰ ਉਸ ਦੇ ਗੀਤਾਂ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਸੀ। ਗੁਰਲਾਲ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਪਹਿਲਾਂ ਵੀ ਸਾਨੂੰ ਮੂਸੇਵਾਲਾ ਨਾਲ ਕੋਈ ਸਮੱਸਿਆ ਨਹੀਂ ਸੀ। ਇਸ ਤੋਂ ਪਹਿਲਾਂ ਉਹ ਬਿਨਾਂ ਗੰਨਮੈਨ ਦੇ ਚੰਡੀਗੜ੍ਹ ਵਿਚ ਘੁੰਮਦਾ ਰਹਿੰਦਾ ਸੀ, ਫਿਰ ਅਸੀਂ ਉਸ ਨੂੰ ਉਦੋਂ ਮਾਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

Tags :