ਲੁਧਿਆਣਾ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਹੁਣ ਹੋਟਲਾਂ ਅਤੇ ਬਾਰਾਂ ‘ਚ ਨਿਯਮ ਤੋੜਨ ਵਾਲਿਆਂ ਦੀ ਖ਼ੈਰ ਨਹੀਂ

ਲੁਧਿਆਣਾ: ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਿਆਂ ਵਿਰੁੱਧ ਸਖ਼ਤੀ ਵਰਤਦੇ ਹੋਏ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ, ਆਬਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਜਾਵੇਗੀ

ਮੁੱਖ ਹਦਾਇਤਾਂ: ਜੋ ਹਰ ਮਾਲਕ ਅਤੇ ਨਾਗਰਿਕ ਲਈ ਜਾਣਨਾ ਜ਼ਰੂਰੀ ਹੈ
ਡੀ.ਸੀ. ਲੁਧਿਆਣਾ ਵੱਲੋਂ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਪੱਬਾਂ ਲਈ ਹੇਠ ਲਿਖੇ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ:

ਉਮਰ ਦੀ ਪਾਬੰਦੀ: 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਜਾਂ ਨਾਬਾਲਗ ਨੂੰ ਸ਼ਰਾਬ ਪਰੋਸਣ ‘ਤੇ ਮੁਕੰਮਲ ਪਾਬੰਦੀ

ਆਈ.ਡੀ. ਚੈਕਿੰਗ: ਸਟਾਫ ਲਈ ਹਰ ਗਾਹਕ ਦੀ ਉਮਰ ਦੇ ਸਬੂਤ ਦੀ ਡੂੰਘਾਈ ਨਾਲ ਜਾਂਚ ਕਰਨਾ ਲਾਜ਼ਮੀ ਹੈ। ਜਾਅਲੀ ਆਈ.ਡੀ. ਪਾਏ ਜਾਣ ‘ਤੇ ਤੁਰੰਤ ਕਾਰਵਾਈ ਹੋਵੇਗੀ।

ਸਮੇਂ ਦੀ ਪਾਬੰਦੀ: ਨਿਰਧਾਰਤ ਕੰਮਕਾਜੀ ਘੰਟਿਆਂ ਤੋਂ ਬਾਅਦ ਕੋਈ ਵੀ ਅਦਾਰਾ ਖੁੱਲ੍ਹਾ ਨਹੀਂ ਰਹੇਗਾ।

ਸ਼ੋਰ ਪ੍ਰਦੂਸ਼ਣ ‘ਤੇ ਨੱਥ: ਉੱਚੀ ਆਵਾਜ਼ ਵਿੱਚ ਸੰਗੀਤ ਅਤੇ ਡੀ.ਜੇ. ਪਾਰਟੀਆਂ ਨੂੰ ਤੈਅ ਸਮੇਂ ਅੰਦਰ ਖ਼ਤਮ ਕਰਨਾ ਹੋਵੇਗਾ

ਬਿਨਾਂ ਇਜਾਜ਼ਤ ਸਮਾਗਮਾਂ ‘ਤੇ ਰੋਕ: ਲਾਈਵ ਸ਼ੋਅ ਜਾਂ ਵਿਸ਼ੇਸ਼ ਪਾਰਟੀਆਂ ਲਈ ਸਮਰੱਥ ਅਧਿਕਾਰੀਆਂ ਤੋਂ ਪਹਿਲਾਂ ਮਨਜ਼ੂਰੀ ਲੈਣਾ ਲਾਜ਼ਮੀ ਹੈ

ਸਖ਼ਤ ਨਿਗਰਾਨੀ ਲਈ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ : ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। SDM ਦੀ ਅਗਵਾਈ ਹੇਠ ਵਿਸ਼ੇਸ਼ ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹਨ:

ਪੁਲਿਸ ਅਧਿਕਾਰੀ (ACP/DSP)

ਆਬਕਾਰੀ ਅਧਿਕਾਰੀ (Excise Officers)

ਫੂਡ ਸੇਫਟੀ ਅਧਿਕਾਰੀ

“ਇਹ ਟੀਮਾਂ ਪੂਰੇ ਜ਼ਿਲ੍ਹੇ ਵਿੱਚ ਕਿਸੇ ਵੀ ਸਮੇਂ ਅਚਨਚੇਤ ਚੈਕਿੰਗ (Random Checking) ਕਰ ਸਕਦੀਆਂ ਹਨ

ਉਲੰਘਣਾ ਕਰਨ ‘ਤੇ ਹੋਵੇਗੀ ਸਿੱਧੀ FIR
ਡੀ.ਸੀ. ਹਿਮਾਂਸ਼ੂ ਜੈਨ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਅਦਾਰਾ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਮਾਲਕਾਂ ਵਿਰੁੱਧ ਤੁਰੰਤ FIR ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।” ਜੇਕਰ ਕਿਸੇ ਥਾਂ ਕਾਨੂੰਨ ਵਿਵਸਥਾ ਵਿਗੜਦੀ ਹੈ, ਤਾਂ ਤੁਰੰਤ ਸ਼ਰਾਬ ਦੀ ਸੇਵਾ ਬੰਦ ਕਰਕੇ ਪੁਲਿਸ ਨੂੰ ਸੂਚਿਤ ਕਰਨਾ ਹੋਵੇਗਾ

#ludhianalatestnews #Ludhianarestuarants #restuarantsguidelines #punjabnews #latest