ਮਲੋਟ ਦੇ ਆਦਰਸ਼ ਨਗਰ (ਗਲੀ ਨੰਬਰ 7) ਦੇ ਰਹਿਣ ਵਾਲੇ ਅਤੇ ‘ਕੈਂਥ ਇੰਜੀਨੀਅਰ ਵਰਕਸ’ ਦੇ ਸੰਚਾਲਕ ਜਗਸੀਰ ਸਿੰਘ ਕੈਂਥ ਦੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ 28 ਸਾਲਾ ਧੀ ਮਨਦੀਪ ਕੌਰ ਜਿਨੀਆ ਕੈਂਥ ਦਾ ਕੈਨੇਡਾ ਵਿੱਚ ਦਿਹਾਂਤ ਹੋ ਗਿਆ।
ਬਿਮਾਰੀ ਕਾਰਨ ਹੋਈ ਮੌਤ
ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਬੀਤੇ ਦਿਨੀਂ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਨਦੀਪ ਕੌਰ ਕੈਨੇਡਾ ਵਿੱਚ ਆਰ.ਐੱਨ. (ਰਜਿਸਟਰਡ ਨਰਸ) ਵਜੋਂ ਸੇਵਾਵਾਂ ਨਿਭਾ ਰਹੀ ਸੀ ਅਤੇ ਆਪਣੇ ਮਿਲਣਸਾਰ ਸੁਭਾਅ ਕਾਰਨ ਕਾਫ਼ੀ ਪ੍ਰਸਿੱਧ ਸੀ। ਉਹ ਕੈਨੇਡਾ ਵਿੱਚ ਰਹਿ ਰਹੇ ਵਿਦਿਆਰਥੀ ਆਗੂ ਸਾਹਿਲ ਕੈਂਥ ਦੀ ਭੈਣ ਸੀ।
ਇਲਾਕ਼ੇ ਵਿੱਚ ਸੋਗ ਦੀ ਲਹਿਰ
ਨੌਜਵਾਨ ਧੀ ਦੇ ਅਚਾਨਕ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਮਲੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਹਿਰੇ ਦੁੱਖ ਦੀ ਲਹਿਰ ਫੈਲ ਗਈ ਹੈ।