ਪਿਆਰ ਵਿੱਚ ਇਨਸਾਨ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦਾ ਹੈ । ਤੁਸੀ ਬਜ਼ੁਰਗ ਲਾੜੇ ਅਤੇ ਜਵਾਨ ਦੁਲਹਨ ਦੇ ਜੋੜੇ ਦੇਖੇ ਹੋਣਗੇ, ਪਰ ਇੰਡੋਨੇਸ਼ੀਆਈ ਔਰਤ ਨੇ ਜੋ ਕੀਤਾ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇੱਥੇ ਰਹਿਣ ਵਾਲੀ 41 ਸਾਲਾ ਔਰਤ ਨੇ ਆਪਣੇ ਤੋਂ 25 ਸਾਲ ਛੋਟੇ ਲੜਕੇ ਨਾਲ ਵਿਆਹ ਕਰਵਾ ਲਿਆ, ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ। ਇਸ ਦੌਰਾਨ ਇਹ ਜੋੜਾ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਪਰ ਇਹ ਜੋੜੀ ਮਾਂ-ਬੇਟੇ ਵਰਗੀ ਲੱਗ ਰਹੀ ਸੀ।
ਮਾਰੀਆਨਾ ਨਾਂ ਦੀ ਔਰਤ ਦੀ ਉਮਰ 41 ਸਾਲ ਹੈ ਅਤੇ ਉਸਨੇ ਜਿਸ ਲੜਕੇ ਨਾਲ ਵਿਆਹ ਕੀਤਾ ਹੈ, ਉਸ ਦੀ ਉਮਰ ਸਿਰਫ 16 ਸਾਲ ਹੈ ਜੋ ਕਿ ਹਜੇ ਸਕੂਲ ਜਾਂਦਾ ਹੈ । ਦੱਸ ਦੇਈਏ ਕਿ ਮਾਰੀਆਨਾ ਦੀ ਸੱਸ ਮਤਲਬ ਕਿ ਲੜਕੇ ਦੀ ਮਾਂ ਵੀ ਉਸ ਤੋਂ 4 ਸਾਲ ਛੋਟੀ ਹੈ। ਹਾਲਾਂਕਿ ਦੋਵੇਂ ਕਰੀਬੀ ਦੋਸਤ ਹਨ। ਵਿਆਹ ਮਾਂ ਦੀ ਸਹਿਮਤੀ ਨਾਲ ਹੋਇਆ ਹੈ ਤਾਂ ਇਹ ਗੈਰ-ਕਾਨੂੰਨੀ ਨਹੀਂ ਹੈ। ਇਸ ਵਿਆਹ ਦਾ ਕਾਰਨ ਦੱਸਦੇ ਹੋਏ ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਮਾਰੀਆਨਾ ਉਸਦੀ ਦੋਸਤ ਹੈ ਅਤੇ ਉਸਨੂੰ ਪਿਛਲੇ ਰਿਸ਼ਤੇ ਤੋਂ ਕਾਫੀ ਦੁੱਖ ਮਿਲਿਆ ਹੈ।
ਜਦੋਂ ਉਹ ਡਿਪ੍ਰੈਸ਼ਨ ਵਿੱਚ ਸੀ, ਉਸਨੇ ਆਪਣੇ ਦੋਸਤ ਦੀ ਜ਼ਿੰਦਗੀ ਨੂੰ ਖੁਸ਼ ਕਰਨ ਲਈ ਆਪਣੇ ਪੁੱਤਰ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 41 ਸਾਲਾ ਮਾਰੀਆਨਾ ਇੱਕ ਸਫਲ ਬਿਜ਼ਨੈੱਸ ਵੂਮੈਨ ਹੈ।
