ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਸ਼ਿੰਗਾਰ ਘਾਟ ਨੇੜੇ ਵਾਪਰੇ ਦਰਦਨਾਕ ਸਟੀਮਰ ਹਾਦਸੇ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਘਟਨਾ ਵਿੱਚ ਸਾਹਮਣੇ ਆਏ ਨਵੇਂ ਵੇਰਵਿਆਂ ਅਨੁਸਾਰ, ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਸ਼ਰਧਾਲੂ ਪੰਜਾਬ ਦੇ ਲੁਧਿਆਣਾ, ਜਗਰਾਓਂ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਵੱਡੇ ਹਾਦਸੇ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟਾਇਆ ਅਫਸੋਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ।
ਆਪਣੀ ਪੋਸਟ ਵਿੱਚ ਸੀਐਮ ਮਾਨ ਨੇ ਲਿਖਿਆ:
ਉਨ੍ਹਾਂ ਅੱਗੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਉਹ ਖੁਦ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਨਾਲ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਹਾਦਸੇ ਬਾਰੇ ਬਾਕੀ ਡਿਟੇਲ ਛੇਤੀ ਹੀ ਸਾਂਝੀ ਕੀਤੀ ਜਾਵੇਗੀ।
ਹਾਦਸੇ ‘ਚ ਹੁਣ ਤੱਕ ਦਾ ਅਪਡੇਟ
ਦੱਸਣਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਵ੍ਰਿੰਦਾਵਨ ਦੇ ਸ਼ਿੰਗਾਰ ਘਾਟ ਨੇੜੇ ਸ਼ਰਧਾਲੂਆਂ ਨਾਲ ਭਰਿਆ ਇੱਕ ਸਟੀਮਰ ਪਲਟ ਗਿਆ ਸੀ।
- ਸਟੀਮਰ ਵਿੱਚ ਕੁੱਲ 33 ਸ਼ਰਧਾਲੂ ਸਵਾਰ ਸਨ।
- ਇਸ ਭਿਆਨਕ ਹਾਦਸੇ ਵਿੱਚ 10 ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ।
- ਗੋਤਾਖੋਰਾਂ ਅਤੇ ਬਚਾਅ ਟੀਮਾਂ (NDRF/SDRF) ਵੱਲੋਂ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
- ਅਜੇ ਵੀ 8 ਸ਼ਰਧਾਲੂ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਯਮੁਨਾ ਨਦੀ ਵਿੱਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ।
