ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸ਼ਾਮ ਨੂੰ ਜਪਾਨ ਅਤੇ ਚੀਨ ਦੇ ਚਾਰ ਦਿਨਾਂ ਦੌਰੇ ‘ਤੇ ਰਵਾਨਾ ਹੋਏ। ਇਹ ਚੀਨ ਦਾ ਉਨ੍ਹਾਂ ਦਾ ਸੱਤ ਸਾਲਾਂ ਬਾਅਦ ਪਹਿਲਾ ਦੌਰਾ ਹੈ। ਇਸ ਦੌਰੇ ਦਾ ਮੁੱਖ ਉਦੇਸ਼ ਨਿਵੇਸ਼ ਖਿੱਚਣਾ ਅਤੇ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਦੁਬਾਰਾ ਸਥਾਪਿਤ ਕਰਨਾ ਹੈ, ਖਾਸ ਕਰਕੇ ਉਸ ਪਿੱਛੋਕੜ ਵਿੱਚ ਜਿੱਥੇ ਹਾਲ ਹੀ ਵਿੱਚ ਵ੍ਹਾਈਟ ਹਾਊਸ ਵੱਲੋਂ ਭਾਰਤੀ ਸਾਮਾਨ ‘ਤੇ ਟੈਰੀਫ ਲਾਗੂ ਕਰਨ ਕਾਰਨ ਭਾਰਤ-ਅਮਰੀਕਾ ਸੰਬੰਧਾਂ ‘ਚ ਤਣਾਅ ਆ ਗਿਆ ਹੈ। ਜਿਸ ਕਰਕੇ ਇਹ ਦੌਰਾ ਬਹੁਤ ਅਹਿਮ ਆ ਜਿਸ ਤੇ ਪੂਰੀ ਦੁਨੀਆ ਦੀ ਨਜ਼ਰ ਆ
ਆਪਣੀ ਰਵਾਨਗੀ ਤੋਂ ਪਹਿਲਾਂ ਜਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਟੋਕੀਓ ਵਿੱਚ 15ਵੀਂ ਭਾਰਤ–ਜਪਾਨ ਸਾਲਾਨਾ ਸ਼ਿਖਰ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦੀ ਭਾਈਚਾਰੇ ਵਾਲੀ ਸਾਂਝ ਨੂੰ “ਨਵੀਂ ਉਡਾਣ” ਦੇਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਏਗੀ ਕਿ ਭਾਰਤ ਅਤੇ ਜਪਾਨ ਵਿਚਕਾਰ ਆਰਥਿਕ ਅਤੇ ਨਿਵੇਸ਼ ਸਾਂਝ ਨੂੰ ਹੋਰ ਵਿਸ਼ਤਾਰ ਦਿੱਤਾ ਜਾਵੇ ਅਤੇ ਨਵੀਆਂ ਤੇ ਉਭਰਦੀਆਂ ਤਕਨੀਕਾਂ — ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਸੈਮੀਕੰਡਕਟਰ ਸ਼ਾਮਲ ਹਨ — ਵਿੱਚ ਸਹਿਯੋਗ ਨੂੰ ਅੱਗੇ ਵਧਾਇਆ ਜਾਵੇ


