ਮੋਗਾ ਪੁਲਿਸ ਦਾ ਵੱਡਾ ਐਕਸ਼ਨ: ਪਾਕਿਸਤਾਨੀ ਸਬੰਧਾਂ ਵਾਲਾ ਨਸ਼ਾ ਤਸਕਰ ਅਸਲੇ ਅਤੇ ਹੈਰੋਇਨ ਸਮੇਤ ਕਾਬੂ

ਮੋਗਾ: ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। SSPਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਨੇ ਜੰਡ ਸਿੰਘ ਨਾਮੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ

ਬਰਾਮਦਗੀ ਦੀ ਲਿਸਟ:
ਹੈਰੋਇਨ: 01 ਕਿੱਲੋ 25 ਗ੍ਰਾਮ

ਅਸਲਾ: 03 ਪਿਸਟਲ (.30 ਬੋਰ), 31 ਜਿੰਦਾ ਰੌਂਦ ਤੇ ਮੈਗਜ਼ੀਨ

ਵਾਹਨ: 01 ਸਿਆਜ ਗੱਡੀ ਅਤੇ ਮੋਬਾਇਲ ਫੋਨ

ਪਿਓ-ਪੁੱਤ ਦਾ ਨੈੱਟਵਰਕ: ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਿਓ-ਪੁੱਤ ਮਿਲ ਕੇ ਪਾਕਿਸਤਾਨੀ ਸਮਗਲਰਾਂ ਦੇ ਸੰਪਰਕ ਵਿੱਚ ਸਨ। ਜਿੱਥੇ ਪਿਓ ਪੁਲਿਸ ਦੀ ਗ੍ਰਿਫਤ ਵਿੱਚ ਹੈ, ਉੱਥੇ ਹੀ ਉਸਦੇ ਫਰਾਰ ਪੁੱਤਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ